Close
Menu

ਬਾਲੀਵੁੱਡ ਦੀ ਫਿਲਮਾਂ ਦਾ ਨਿਰਦੇਸ਼ਨ ਨਹੀਂ ਕਰਨਾ ਚਾਹੁੰਦੀ – ਕੰਗਨਾ ਰਣਾਵਤ

-- 08 September,2013

wallpaper_kangana-ranaut-wallpaper-007-1920x1280

ਮੁੰਬਈ –8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-   ਬਾਲੀਵੁੱਡ ‘ਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਅਭਿਨੇਤਰੀ ਕੰਗਨਾ ਰਣਾਵਤ ਬਾਲੀਵੁੱਡ ਦੀਆਂ ਫਿਲਮਾਂ ਦਾ ਨਿਰਦੇਸ਼ਨ ਨਹੀਂ ਕਰਨਾ ਚਾਹੁੰਦੀ। ਸਾਲ 2006 ਵਿਚ ਆਈ ਫਿਲਮ ਗੈਂਗਸਟਰ ਤੋਂ ਬਾਲੀਵੁੱਡ ਵਿਚ ਪੈਰ ਰੱਖਣ ਵਾਲੀ ਕੰਗਨਾ ਰਣਾਵਤ ਨੇ ਇਸ ਤੋਂ ਪਹਿਲਾ ਇਕ ਸ਼ਾਰਟ ਫਿਲਮ ਦਾ ਨਿਰਦੇਸ਼ਨ ਕੀਤਾ ਸੀ। ਕੰਗਨਾ ਨੇ ਕਿਹਾ ਕਿ ਮੈਂ ਫਿਲਮਾਂ ਬਣਾਉਣਾ ਚਾਹੁੰਦੀ ਹਾਂ ਪਰ ਇਸ ਲਈ ਮੈਨੂੰ ਇਸਦੇ ਲਈ ਦੇਸ਼ ਛੱਡ ਕੇ ਜਾਣਾ ਹੋਵੇਗੀ। ਇਸ ਸਮੇਂ ਮੈਂ ਕਈ ਪ੍ਰਾਜੈਕਟਾਂ ਵਿਚ ਰੁਝ ਹਾਂ ਇਸ ਲਈ ਅਜੇ ਇਹ ਮੁਸ਼ਕਲ ਹੈ। ਕੰਗਨਾ ਨੇ ਕਿਹਾ ਕਿ ਮੈਂ ਜਿਮ ਫਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦੀ ਹਾਂ ਉਹ ਬਾਲੀਵੁੱਡ ਦੀ ਫਿਲਮ ਨਹੀਂ ਹੋਵੇਗੀ ਪਰ ਇਹ ਭਾਰਤ ਵਿਚ ਵੀ ਰਿਲੀਜ਼ ਹੋਵੇਗੀ। ਮੈਂ ਕੌਮਾਂਤਰੀ ਪੱਧਰ ਦੀ ਫਿਲਮਾਂ ਦਾ ਨਿਰਦੇਸ਼ਨ ਕਰਨਾ ਚਾਹੁੰਦੀ ਹਾਂ ਜਿਸ ਨਾਲ ਭਾਰਤੀ ਦਰਸ਼ਕ ਵੀ ਪਸੰਦ ਕਰਨਗੇ। ਕੰਗਨਾ ਦੀ ਆਉਣ ਵਾਲੀ ਫਿਲਮਾਂ ਵਿਚ ਕ੍ਰਿਸ਼-3 ਮੁੱਖ ਹੈ। ਕ੍ਰਿਸ਼-3 ਵਿਚ ਕੰਗਨਾ ਨੇ ਸੁਪਨ ਵੂਮੈਨ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ 4 ਨਵੰਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz