Close
Menu

ਬਾਲੀਵੁੱਡ ਦੀ 100ਵੀਂ ਵਰ੍ਹੇਗੰਢ ‘ਤੇ ‘ਓਫ ਯੋ ਮਾ’ ਵਿਚ ਉਤਰਨਗੇ ਸਿਤਾਰੇ

-- 26 September,2013

ਮੁੰਬਈ ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤੀ ਸਿਨੇਮਾ ਆਪਣੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾ ਰਿਹਾ ਹੈ ਅਤੇ ਇਸੇ ਸਿਲਸਿਲੇ ‘ਚ ਕੈਂਸਰ ਪੀੜਤਾਂ ਲਈ ਮਦਦ ਦੀ ਰਕਮ ਇਕੱਠਾ ਕਰਨ ਵਾਲੇ ਪ੍ਰੋਗਰਾਮ ‘ਓਫ ਯੋ ਮਾ’ ਵਿਚ ਸਿਨੇਮਾ ਜਗਤ ਦੇ ਕਈ ਯੋਗ ਅਤੇ ਪੁਰਾਣੇ ਕਲਾਕਾਰ, ਵਹੀਦਾ ਰਹਿਮਾਨ, ਆਸ਼ਾ ਪਾਰਿਖ ਅਤੇ ਜਾਵੇਦ ਅਖਤਰ ਸ਼ਾਮਲ ਹੋਣ ਜਾ ਰਹੇ ਹਨ। ਇਸ ਪ੍ਰੋਗਰਾਮ ‘ਚ ਭਾਰਤੀ ਸਿਨੇਮਾ ਦੇ 100 ਸਾਲਾਂ ਦੀ ਝਲਕ 100 ਮਿੰਟ ‘ਚ ਦੇਖਣ ਨੂੰ ਮਿਲੇਗੀ।
ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਤਨੂਜਾ, ਉਨ੍ਹਾਂ ਦੀ ਬੇਟੀ ਅਤੇ ਜਵਾਈ ਕਾਜੋਲ ਅਤੇ ਅਜੇ ਦੇਵਗਨ, ਸ਼ਬਾਨਾ ਆਜ਼ਮੀ, ਸੋਨਮ ਕਪੂਰ ਅਤੇ ਸੰਗੀਤਕਾਰ ਵਿਸ਼ਾਲ ਭਾਰਦਵਾਜ ਪ੍ਰੋਗਰਾਮ ਦੌਰਾਨ 5 ਅਕਤੂਬਰ ਨੂੰ ਇਕ ਮੰਚ ਸਾਂਝਾ ਕਰਨਗੇ।
ਟਾਟਾ ਮੈਡੀਕਲ ਸੈਂਟਰ ਦੇ ਡੋਨਰ ਰਿਲੇਸ਼ਨਸ਼ਿਪ ਦੀ ਨਿਰਦੇਸ਼ਕ ਗੀਤਾ ਗੋਪਾਲ ਕ੍ਰਿਸ਼ਨ ਨੇ ਕਿਹਾ ਕਿ ਫਿਲਮੀ ਹਸਤੀਆਂ ਨੇ ਆਪ ਅੱਗੇ ਆ ਕੇ ਪ੍ਰੋਗਰਾਮ ‘ਚ ਮਦਦ ਕਰਨ ਦੀ ਗੱਲ ਕੀਤੀ ਹੈ। ਉਹ ਖਾਸ ਸ਼ਾਮ ਬੀਤੇ ਦੌਰ ਦੇ ਸੰਗੀਤ ਅਤੇ ਸੰਵਾਦਾਂ ਨੂੰ ਮੁੜ ਜਿਊਂਦਾ ਕਰਨ ਅਤੇ ਮੁੜ ਯਾਦ ਕਰਨ ਦੀ ਗਵਾਹ ਹੋਵੇਗੀ।

Facebook Comment
Project by : XtremeStudioz