Close
Menu

ਬਾਲੀਵੁੱਡ ਦੇ ਨਿਯਮਾਂ ਮੁਤਾਬਕ ਨਹੀਂ ਚਲਦੀ ਸ਼ਰੂਤੀ

-- 17 January,2017

ਮੁੰਬਈ— ਅਦਾਕਾਰਾ ਸ਼ਰੂਤੀ ਹਸਨ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦੇ ਨਿਯਮਾਂ ਨਾਲ ਨਹੀਂ ਚਲਦੀ ਹੈ। ਅਦਾਕਾਰਾ ਨੇ ਬਾਲੀਵੁੱਡ ‘ਚ ਆਪਣੇ ਕੈਰੀਅਰ ਦੀ ਸ਼ੁਰੂਆਤ ‘ਲਕ’ ਫਿਲਮ ਨਾਲ 2009 ‘ਚ ਕੀਤੀ ਸੀ। ਇਹ ਫਿਲਮ ਬਾਕਸ ਆਫਿਸ ‘ਤੇ ਕੁਝ ਖਾਸ ਕਮਾਈ ਨਹੀਂ ਕਰ ਸਕੀ ਸੀ। ਅਦਾਕਾਰਾ ਨੂੰ ਸਾਲ 2011 ‘ਚ ਤੇਲਗੂ ਫਿਲਮ ‘ਅਨਾਗਨਾਗਾ ਓ ਧੀਰੂਦਾ’ ਲਈ ਕਾਫੀ ਪ੍ਰਸ਼ੰਸਾ ਮਿਲੀ ਹੈ।

ਸ਼ਰੂਤੀ ਨੇ ਕਿਹਾ ਕਿ ਮੈਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਹਿੰਦੀ ਤੋਂ ਕੀਤੀ ਪਰ ਇਹ ਯੋਜਨਾਬੰਧ ਤਰੀਕੇ ਨਾਲ ਨਹੀਂ ਕੀਤੀ ਗਈ ਸੀ। ਮੈਂ ਜਦੋਂ ਕਦੇ ਬਾਲੀਵੁੱਡ ‘ਚ ਕੰਮ ਕਰਦੀ ਹਾਂ, ਕਾਫੀ ਮਸਤੀ ਕਰਦੀ ਹਾਂ ਪਰ ਬਾਲੀਵੁੱਡ ਕੁੱਝ ਵੱਖਰੇ ਵਿਚਾਰਾਂ ਵਾਲੀ ਥਾਂ ਹੈ।
Facebook Comment
Project by : XtremeStudioz