Close
Menu

ਬਾਲੀਵੁੱਡ ਦੇ ਸਭ ਤੋਂ ਵੱਡੇ ਬਰਾਂਡ ਹਨ ਅਮਿਤਾਭ

-- 08 October,2013

ਮੁੰਬਈ- ਖਾਨ ਤ੍ਰਿਮੂਰਤੀ, ਰਣਬੀਰ ਕਪੂਰ, ਰਿਤਿਕ ਰੋਸ਼ਨ ਅਤੇ ਕਈ ਸੁਪਰਸਟਾਰ ਦੀ ਮੌਜੂਦਗੀ ਦੇ ਬਾਵਜੂਦ ਮਹਾਨਾਇਕ ਅਮਿਤਾਭ ਬੱਚਨ ਅੱਜ ਵੀ ਬਾਲੀਵੁੱਡ ਦੇ ਸਭ ਤੋਂ ਵੱਡੇ ਬਰਾਂਡ ਬਣੇ ਹੋਏ ਹਨ। ਮੈਗਜ਼ੀਨ ਸਕ੍ਰੀਨ ਵਲੋਂ ਹਾਲ ਹੀ ‘ਚ ਕਰਵਾਏ ਗਏ ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਸਾਲ 2013 ਲਈ ਕਰਵਾਏ ਗਏ ਸਰਵੇਖਣ ਵਿਚ ਅਮਿਤਾਭ ਬੱਚਨ ਨੂੰ ਲੋਕਾਂ ਨੇ 37 ਫੀਸਦੀ ਵੋਟ ਦੇ ਕੇ ਨੰਬਰ ਵਨ ਬਰਾਂਡ ਬਣਾਇਆ ਅਤੇ ਉੱਥੇ ਕਿੰਗ ਖਾਨ ਸ਼ਾਹਰੁਖ ਖਾਨ ਦੂਜੇ ਨੰਬਰ ‘ਤੇ ਰਹੇ। ਅਮਿਤਾਭ ਬੱਚਨ ਦੀ ਬਰਾਂਡ ਵੈਲਿਊ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਯੁਵਾ ਵਰਗ ਵਿਚ ਲੰਬੀ ਫੈਨ ਫਾਲੋਵਿਗ ਹੋਣ ਦੇ ਬਾਵਜੂਦ ਸ਼ਾਹਰੁਖ ਖਾਨ 37 ਦੇ ਮੁਕਾਬਲੇ 14 ਫੀਸਦੀ ਵੋਟ ਹੀ ਹਾਸਲ ਕਰ ਸਕੇ। ਇਸ ਸਰਵੇ ਵਿਚ ਦਬੰਗ ਸਟਾਰ ਸਲਮਾਨ ਖਾਨ 12 ਫੀਸਦੀ ਵੋਟ ਹਾਸਲ ਕਰ ਕੇ ਤੀਜੇ ਨੰਬਰ ‘ਤੇ ਰਹੇ।
ਲੋਕਾਂ ਤੋਂ ਜਦੋਂ ਇਹ ਪੁਛਿਆ ਗਿਆ ਕਿ ਉਹ ਕਿਹੜੀ ਚੀਜ਼ ਹੈ ਜੋ ਅਮਿਤਾਭ ਬੱਚਨ ਨੂੰ ਨੰਬਰ ਵਨ ਬਰਾਂਡ ਬਣਾਉਂਦੀ ਹੈ ਤਾਂ ਲੋਕਾਂ ਦੇ ਦਿੱਤੇ ਗਏ ਜਵਾਬ ਕਾਫੀ ਹੈਰਾਨ ਕਰਨ ਵਾਲੇ ਸਨ। 18 ਫੀਸਦੀ ਲੋਕ ਅਮਿਤਾਭ ਬੱਚਨ ਦੇ ਟੈਲੇਂਟ ਨੂੰ, 12 ਫੀਸਦੀ ਉਨ੍ਹਾਂ ਦੇ ਪਰਫੈਕਸ਼ਨ ਨੂੰ, 8 ਫੀਸਦੀ ਉਨ੍ਹਾਂ ਦੀ ਮਿਹਨਤ ਨੂੰ ਅਤੇ 11 ਫੀਸਦੀ ਉਨ੍ਹਾਂ ਦੀ ਇੰਟੇਲੀਜੇਂਸ ਦੇ ਦੀਵਾਨੇ ਹਨ।

Facebook Comment
Project by : XtremeStudioz