Close
Menu

ਬਾਲੀਵੁੱਡ ਦੇ ਸਿਤਾਰਿਆਂ ਨੇ ਲੋਕਾਂ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

-- 09 August,2013

srk3109

ਮੁੰਬਈ – ਬਾਲੀਵੁੱਡ ਦੇ ਸਿਤਾਰਿਆਂ ਨੇ ਈਦ ਦੇ ਮੌਕੇ ‘ਤੇ ਸੋਸ਼ਲ ਨੈਟਵਰਕਿੰਗ ਸਾਈਟ ਦੇ ਜ਼ਰੀਏ ਹਿੰਦੂਸਤਾਨ ਦੇ ਨਾਲ ਨਾਲ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਈਦ ਦੀ ਮੁਬਾਰਕਾਂ ਦਿੰਦੇ ਹੋਏ ਅਮਨ ਅਤੇ ਸ਼ਾਂਤੀ ਦੀ ਕਾਮਨਾ ਕੀਤੀ ਹੈ। ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ‘ਤੇ ਲਿਖਿਆ ਕਿ ਵਨਸ ਅਪੌਨ ਇਨ ਮੁੰਬਈ ਦੋਬਾਰਾ ਵਿਚ ਆਪਣੇ ਨਿਭਾਏ ਕਿਰਦਾਰ ਕਾਰਨ ਮੈਨੂੰ ਮੁਸਲਿਮ ਸਭਿਆਚਾਰ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ। ਸ਼ਬਾਨਾ ਆਜ਼ਮੀ ਨੇ ਲਿਖਿਆ ਕਿ ਸਭ ਈਦ ਮੁਬਾਰਕ, ਅਮਨ ਅਤੇ ਦੋਸਤੀ। ਉਥੇ ਹੀ ਬਿਪਾਸ਼ਾ ਬਾਸੂ ਨੇ ਲਿਖਿਆ ਕਿ ਈਦ ਮੁਬਾਰਕ ਟੂ ਆਲ, ਮਸ਼ਹੂਰ ਫਿਲਮਕਾਰ ਸੰਜੈ ਗੁਪਤਾ ਨੇ ਲਿਖਿਆ ਈਦ ਹੈ ਵੀਕੈਡ ਹੈ, ਮੌਸਮ ਹੈ, ਫਿਲਮਾਂ ਹਨ, ਦਾਵਤੇ ਹਨ ਅਤੇ ਕੀ ਚਾਹੀਦਾ ਯਾਰੋ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾ। ਪੁਨੀਤ ਮਲਹੋਤਰਾ ਨੇ ਲਿਖਿਆ ਕਿ ਸਾਰੇ ਮੁਸਲਮ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ। ਪੂਰਾ ਦਿਨ ਲਗਭਗ ਨਿਕਲ ਚੁੱਕਾ ਹੈ। ਉਮੀਦ ਕਰਦਾ ਹੈ ਕਿ ਚੰਗੀ ਬਰਿਆਨੀ ਖਾਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਅਭਿਸ਼ੇਕ ਬੱਚਨ, ਫਰਹਾਨ ਅਖਤਰ, ਸੋਨਾਕਸ਼ੀ ਸਿਨ੍ਹਾ, ਨਰਗਿਸ ਫਾਖਰੀ, ਮਲਿਕਾ ਸ਼ੇਰਾਵਤ, ਨੇਹਾ ਧੂਪੀਆ, ਅਰਬਾਜ ਖਾਨ ਅਤੇ ਜਾਵੇਦੀ ਜਾਫਰੀ ਨੇ ਵੀ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਹੈ।

Facebook Comment
Project by : XtremeStudioz