Close
Menu

ਬਾਲੀਵੁੱਡ ਨੂੰ ਵੱਡਾ ਸਦਮਾ, ਰੀਮਾ ਲਾਗੂ ਦਾ ਹੋਇਆ ਦਿਹਾਂਤ

-- 18 May,2017
ਮੁੰਬਈ— ਬਾਲੀਵੁੱਡ ਅਭਿਨੇਤਰੀ ਰੀਮਾ ਲਾਗੂ ਦਾ ਅੱਜ ਦਿਹਾਂਤ ਹੋ ਗਿਆ ਹੈ। ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ‘ਚ ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਸਨ। ਰੀਮਾ ਲਾਗੂ ਨੇ ‘ਮੈਂਨੇ ਪਿਆਰ ਕਿਆ’, ‘ਹਮ ਸਾਥ ਸਾਥ ਹੈ’ ‘ਚ ਸਲਮਾਨ ਖਾਨ ਦੀ ਮਾਂ ਦੇ ਕਿਰਦਾਰ ‘ਚ ਸਾਰਿਆਂ ਦੀ ਚਹੇਤੀ ਬਣ ਗਈ ਸੀ। ‘ਹਮ ਆਪਕੇ ਹੈਂ ਕੌਣ’ ‘ਚ ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। 
ਟੀ. ਵੀ. ‘ਤੇ ਵੀ ਰੀਮਾ ਲਾਗੂ ‘ਤੂ ਤੂ ਮੈਂ ਮੈਂ’ ਨਾਲ ਸਾਰਿਆਂ ਦੀ ਪਸੰਦੀਦਾ ਸੱਸ ਬਣ ਗਈ ਸੀ। ਫਿਲਹਾਲ ਰੀਮਾ ਲਾਗੂ ਸਟਾਰ ਪਲੱਸ ਦੇ ਸੀਰੀਅਲ ‘ਨਾਮਕਰਣ’ ‘ਚ ਰੋਜ਼ਾਨਾ ਨਜ਼ਰ ਆ ਰਹੀ ਸੀ। ਅਚਾਨਕ ਉਨ੍ਹਾਂ ਦੀ ਮੌਤ ਦੀ ਖਬਰ ਨਾਲ ਫਿਲਮ ਜਗਤ ਸਦਮੇ ‘ਚ ਹੈ।
Facebook Comment
Project by : XtremeStudioz