Close
Menu

ਬਾਲੀਵੁੱਡ ਨੂੰ ਸੂਫੀ ਦੀ ਸਮਝ ਨਹੀਂ : ਸੁਖਵਿੰਦਰ ਸਿੰਘ

-- 19 April,2017
ਜਲੰਧਰ— ਬਾਲੀਵੁੱਡ ਤੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਮੰਨਦੇ ਹਨ ਕਿ, ਸੂਫੀ ਸੰਗੀਤ ਬਾਰੇ ਬਾਲੀਵੁੱਡ ਦੇ ਸੰਗੀਤਕਾਰ ਕੁਝ ਨਹੀਂ ਜਾਣਦੇ। ਸੁਖਵਿੰਦਰ ਨੇ ਕਿਹਾ ਕਿ, ”ਜੋ ਆਪਣੇ ਆਪ ਨੂੰ ਸੂਫੀ ਗਾਇਕ ਕਹਿੰਦੇ ਹਨ, ਉਨ੍ਹਾਂ ਨੂੰ ਸੂਫੀ ਸੰਗੀਤ ਬਾਰੇ ਜਾਣਕਾਰੀ ਹੀ ਨਹੀਂ। ਜਾਂ ਤਾਂ ਉਨ੍ਹਾਂ ਦੇ ਵਾਲ ਖੁੱਲ੍ਹੇ ਹੋਏ ਹਨ ਜਾਂ ਫਿਰ ਉਹ ਉੱਪਰ ਵੇਖ ਕੇ ਗਾਉਂਦੇ ਹਨ ਜਾਂ ਫਿਰ ਆਪਣੇ ਗੀਤ ‘ਚ ਮੌਲਾ ਸ਼ਬਦ ਦਾ ਇਸਤੇਮਾਲ ਕਰਦੇ ਹਨ ਪਰ ਇਹ ਸਭ ਕਰਨ ਨਾਲ ਉਹ ਜਾਂ ਫਿਰ ਉਨ੍ਹਾਂ ਦਾ ਗੀਤ ਸੂਫੀ ਨਹੀਂ ਹੋ ਜਾਂਦਾ। ਇਹ ਸੂਫੀ ਸੰਤਾਂ ਦੀ ਬੇਕਦਰੀ ਕਰਨਾ ਹੋਇਆ।”
ਸੁਖਵਿੰਦਰ ਨੇ ਆਪਣੇ ਕੈਰੀਅਰ ‘ਚ ਕਈ ਸੂਫੀ ਗੀਤ ਵੀ ਗਾਏ ਹਨ। 45 ਸਾਲਾਂ ਗਾਇਕ ਨੇ ਹਾਲ ਹੀ ‘ਚ ਗਾਇਕੀ ਦੇ ਅੰਦਰ ਤਕਨੀਕੀ ਇਸਤੇਮਾਲ ਦੀ ਵੀ ਨਿੰਦਾ ਕੀਤੀ ਸੀ। ਸੁਖਵਿੰਦਰ ਨੇ ‘ਛਈਆਂ ਛਈਆਂ’, ‘ਨਸ਼ਾ ਹੀ ਨਸ਼ਾ ਹੈ’ ਵਰਗੇ ਕਈ ਹਿੱਟ ਬਾਲੀਵੁੱਡ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ‘ਚ ਗਾਇਆ ਹੈ। ਸੁਖਵਿੰਦਰ ਨੇ ਕਈ ਪੰਜਾਬੀ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ‘ਚ ਪਰੋਇਆ ਹੈ।
Facebook Comment
Project by : XtremeStudioz