Close
Menu

ਬਾਲੀਵੁੱਡ ਨੇ ਕੀਤਾ ਰੇਸ਼ਮਾ ਨੂੰ ਯਾਦ

-- 05 November,2013

ਮੁੰਬਈ-ਲਾਹੌਰ ‘ਚ ਐਤਵਾਰ ਨੂੰ ਹੋਏ ਮਸ਼ਹੂਰ ਪਾਕਿਸਤਾਨੀ ਲੋਕ ਗਾਇਕਾ ਰੇਸ਼ਮਾ ਦੇ ਦਿਹਾਂਤ ਨਾਲ ਭਾਰਤੀ ਫਿਲਮ ਜਗਤ ਸੋਗ ਮਨਾ ਰਿਹਾ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਫਿਲਮ ਜਗਤ ਅਤੇ ਹੋਰ ਖੇਤਰਾਂ ਨਾਲ ਜੁੜੀਆਂ ਹਸਤੀਆਂ ਨੇ ਆਪਣੀ ਭਾਵਨਾਵਾਂ ਟਵਿੱਟਰ ਰਾਹੀਂ ਜ਼ਾਹਰ ਕੀਤੀਆਂ। ਅਭਿਨੇਤਾ ਕਬੀਰ ਬੇਦੀ ਨੇ ਇਸ ਗਾਇਕਾ ਵਲੋਂ ‘ਲੰਬੀ ਜੁਦਾਈ’ ‘ਤੇ ਕੀਤੇ ਗਏ ਪ੍ਰਦਰਸ਼ਨ ਨੂੰ ਯਾਦ ਕੀਤਾ ਅਤੇ ਲਿਖਿਆ ਰੇਸ਼ਮਾ ਵਲੋਂ ਗਾਏ ‘ਲੰਬੀ ਜੁਦਾਈ’ ‘ਤੇ ਕੀਤੇ ਗਏ ਪ੍ਰਦਰਸ਼ਨ ਦੀ ਯਾਦ ‘ਚ, ਨਾ ਭੁੱਲੀ ਜਾ ਸਕਣ ਵਾਲੀ ‘ਲੰਬੀ ਜੁਦਾਈ’ ਹੈ।ਫਿਲਮਕਾਰ ਅਨੁਭਵ ਸਿਨਹਾ ਨੇ ਲਿਖਿਆ ਕਿ ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਰੇਸ਼ਮਾ, ਤੁਸੀਂ ਸਾਡੇ ਲਈ ਤੋਹਫਾ ਸੀ।
ਇਕ ਸਮਾਚਾਰ ਪੱਤਰਕਾਰ ਮੁਤਾਬਕ ਗਾਇਕਾ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਲੜ ਰਹੀ ਸੀ ਅਤੇ ਉਨ੍ਹਾਂ ਨੇ ਐਤਵਾਰ ਸਵੇਰੇ ਲਾਹੌਰ ‘ਚ ਆਖਰੀ ਸਾਹ ਲਿਆ। ਰੇਸ਼ਮਾ ਪਾਕਿਸਤਾਨ ਦੀਆਂ ਲੋਕ ਗਾਇਕਾਵਾਂ ‘ਚ ਸਭ ਤੋਂ ਜ਼ਿਆਦਾ ਪ੍ਰਸਿੱਧ ਗਾਇਕਾ ਸੀ। ਉਹ ਸਾਲ 1960 ‘ਚ ਟੀ.ਵੀ. ‘ਤੇ ਮਸ਼ਹੂਰ ਹੋਈ ਅਤੇ ਉਨ੍ਹਾਂ ਨੇ ਪਾਕਿਸਾਤਾਨ ਦੇ ਨਾਲ-ਨਾਲ ਭਾਰਤੀ ਫਿਲਮ ਜਗਤ ਲਈ ਗੀਤ ਰਿਕਾਰਡ ਕੀਤੇ। ਉਨ੍ਹਾਂ ਦੇ ਪ੍ਰਸਿੱਧ ਗੀਤਾਂ ‘ਚ ‘ਦਮਾ ਦਮ ਮਸਤ ਕਲੰਦਰ’ ‘ਹਾਏ ਓ ਰੱਬਾ ਨਹੀਂਓ ਲੱਗਦਾ ਦਿਲ ਮੇਰਾ’ ‘ਵੇ ਮੈਂ ਚੋਰੀ-ਚੋਰੀ’ ‘ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ-ਕੋਲ’ ਅਤੇ ‘ਲੰਬੀ ਜੁਦਾਈ’ ਸ਼ਾਮਲ ਹਨ।

Facebook Comment
Project by : XtremeStudioz