Close
Menu

ਬਾਲੀਵੁੱਡ ਨੇ ਸ਼ਾਹਰੁਖ ਖਾਨ ਦੇ ਜਜ਼ਬੇ ਨੂੰ ਕੀਤਾ ਸਲਾਮ

-- 02 November,2013

ਮੁੰਬਈ-ਸੁਪਰਸਟਾਰ ਸ਼ਾਹਰੁਖ ਖਾਨ ਦੇ ਜੀਵਤ ਜਜ਼ਬੇ ਅਤੇ ਉਤਸਾਹ ਨੂੰ ਸਲਾਮ ਕਰਦੇ ਹੋਏ ਬਾਲੀਵੁੱਡ ਦੀਆਂ ਹਸਤੀਆਂ ਨੇ ਸ਼ਨੀਵਾਰ ਨੂੰ ਉਨ੍ਹਾਂ ਦੇ 48ਵੇਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼ਾਹਰੁਖ ਨੂੰ ਇਕ ਚੰਗਾ ਦੋਸਤ ਅਤੇ ਸਭ ਨਾਲ ਪ੍ਰੇਮਪੂਰਵਕ ਵਿਵਹਾਰ ਕਰਨ ਵਾਲਾ ਵਿਅਕਤੀ ਦੱਸਦੇ ਹੋਏ ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਨੇ ਟਵਿੱਟਰ ‘ਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਭਿਸ਼ੇਕ ਬੱਚਨ ਨੇ ਲਿਖਿਆ ਕਿ ਇਕ ਦੋਸਤ, ਇਕ ਮਾਰਗਦਰਸ਼ਕ ਅਤੇ ਫੀਫਾ ਦੌਰਾਨ ਟੀਮ ਦੇ ਸਭ ਤੋਂ ਚੰਗੇ ਮੈਂਬਰ ਸ਼ਾਹਰੁਖ ਖਾਨ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਅਤੇ ਸਾਡੇ ਵਲੋਂ ਬਹੁਤ ਸਾਰਾ ਪਿਆਰ। ਨੇਹਾ ਧੂਪੀਆ ਨੇ ਲਿਖਿਆ ਕਿ ‘ਹੈਪੀ ਬਰਥਡੇ ਸ਼ਾਹਰੁਖ ਖਾਨ। ਇਕ ਤੁਸੀਂ ਹੀ ਹੋ ਜਿਨ੍ਹਾਂ ਕਰਕੇ ਅਸੀਂ ਚਮਤਕਾਰਾਂ ‘ਚ ਵਿਸ਼ਵਾਸ ਕਰਦੇ ਹਾਂ। ਫਰਾਹ ਨੇ ਲਿਖਿਆ ਹੈ ਕਿ ਮੇਰੇ ਅਕਲਮੰਦ ਅਤੇ ਮੇਰੇ ਤੋਂ ਵੱਧ ਅਮੀਰ ਦੋਸਤ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਬਹੁਤ ਸਾਰਾ ਪਿਆਰ। ਅਦਿਤੀ ਰਾਓ ਹੈਦਰੀ ਨੇ ਲਿਖਿਆ ਹੈ ਕਿ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਸ਼ੁਭਕਾਮਨਾਵਾਂ ਅਤੇ ਮੇਰੇ ਵਲੋਂ ਬਹੁਤ ਸਾਰਾ ਪਿਆਰ।ਸ਼ਾਹਰੁਖ ਨੇ ‘ਦਿਲ ਤੋ ਪਾਗਲ ਹੈ’ ‘ਕੁਛ-ਕੁਛ ਹੋਤਾ ਹੈ’ ਵਰਗੀਆਂ ਕਈ ਫਿਲਮਾਂ ‘ਚ ਯਾਦਗਾਰ ਭੂਮਿਕਾਵਾਂ ਨਿਭਾਈਆਂ ਹਨ। ਸ਼ਾਹਰੁਖ ਖਾਨ ਆਖਰੀ ਵਾਰ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ‘ਚੇਨਈ ਐਕਸਪ੍ਰੈਸ’ ਫਿਲਮ ‘ਚ ਦਿਖਾਈ ਦਿੱਤੇ ਸਨ। ਇਹ ਫਿਲਮ ਬਾਕਸ ਆਫਿਸ ‘ਤੇ ਬਹੁਤ ਸਫਲ ਰਹੀ ਸੀ।

Facebook Comment
Project by : XtremeStudioz