Close
Menu

ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ‘ਤੇ ਜ਼ੋਰ

-- 09 December,2014

ਚੰਡੀਗੜ੍ਹ, ਬਾਲ ਅਧਿਕਾਰ ਰੱਖਿਆ ਕਮਿਸਨ ਪੰਜਾਬ ਵਿਖੇ ਬਤੌਰ ਚੇਅਰਮੈਨ ਸੁਕੇਸ ਕਾਲੀਆ ਵਲੋਂ ਆਪਣੀ ਪਲੇਠੀ ਮੀਟਿੰਗ ਕਮਿਸਨ ਦਫਤਰ ਵਣ ਕੰਪਲੈਕਸ ਸੈਕਟਰ-68 ਮੁਹਾਲੀ ਵਿਖੇ ਕੀਤੀ ਗਈ। ਮੀਟਿੰਗ ਵਿਚ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੋਪੜ ਵਿਰੁੱਧ ਪ੍ਰਾਪਤ ਹੋਈ ਸਿਕਾਇਤ ਦੀ ਸੁਣਵਾਈ ਕੀਤੀ ਗਈ। ਸਿਕਾਇਤ ਕਰਤਾ ਅਤੇ ਸਕੂਲ ਮੈਨੇਜ਼ਮੈਂਟ ਦੇ ਅਧਿਕਾਰੀ ਪੜਤਾਲ ਵਿਚ ਹਾਜਰ ਹੋਏ ਪੜਤਾਲ ਸਬੰਧੀ ਲੋੜੀਂਦਾ ਰਿਕਾਰਡ ਮੁਕੰਮਲ ਨਾ ਹੋਣ ਕਰਕੇ ਦੋਵੇਂ ਧਿਰਾਂ ਨੂੰ ਅਗਲੀ ਸੁਣਵਾਈ ਦੀ ਮਿਤੀ 16-12-2014 ਨੂੰ ਰਿਕਾਰਡ ਸਮੇਤ ਹਾਜਰ ਹੋਣ ਲਈ ਹੁਕਮ ਦਿੱਤੇ ਗਏ।
ਕਮਿਸਨ ਦੇ ਧਿਆਨ ਵਿਚ ਇਹ ਵੀ ਆਇਆ ਕਿ ਸਕੂਲਾਂ ਦੀਆਂ ਬੱਸਾਂ ਵਿਚ ਬੱਚਿਆਂ ਦੀ ਸੁਰਖਿਆ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾਂ ਨਹੀਂ ਕੀਤੀ ਜਾ ਰਹੀ। ਇਸ ਕਰਕੇ ਕਮਿਸਨ ਵਲੋਂ ਪੰਜਾਬ ਦੇ ਸਮੂਹ ਡਿਪਟੀ ਕਮਿਸਨਰ ਅਤੇ ਐਸ.ਐਸ.ਪੀਜ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੁਪਰੀਮ ਕੋਰਟ ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਦੀਇੰਨ-ਬਿੰਨ ਪਾਲਣਾ ਕੀਤੀ ਜਾਵੇ। ਜਲੰਧਰ ਵਿਖੇ ਇਕ ਬੱਚੇ ਦੀ ਮੌਤ ਹੋਣ ਦੇ ਮਾਮਲੇ ਨੂੰ ਸਖਤੀ ਨਾਲ ਲੈਂਦੇ ਹੋਏ ਸਕੂਲਾਂ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਸਕੂਲ ਦੀ ਮੈਨੇਜਮੈਂਟ ਦੀ ਸੁਣਵਾਈ ਲਈ ਮਿਤੀ 16-12-2014 ਨੂੰ ਬੁਲਾਇਆ ਗਿਆ ਹੈ।ਇਸ ਤੋਂ ਇਲਾਵਾ ਇਹ ਕਮਿਸਨ ਦੇ ਧਿਆਨ ਵਿਚ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਆਰ.ਟੀ.ਈ.ਐਕਟ ਦੀ ਪਾਲਣਾ ਨਹੀਂ ਹੋ ਰਹੀ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਕਮਿਸਨ ਦੇ ਮੈਂਬਰ ਅਤੇ ਹੋਰ ਅਧਿਕਾਰੀ ਪੰਜਾਬ ਦੇ ਸਕੂਲਾਂ ਦੀ ਅਚਨਚੇਤੀ ਚੈਕਿੰਗ ਕਰਕੇ ਰਿਪੋਰਟ ਕਮਿਸਨ ਦਫਤਰ ਨੂੰ ਸੌਂਪਣਗੇ।
ਇਸ ਤੋਂ ਇਲਾਵਾ ਲੁਧਿਆਣਾ ਵਿਖੇ ਨਾਬਾਲਗ ਲੜਕੀ ਨੂੰ ਜਿੰਦਾ ਜਲਾਉਣ ਸਬੰਧੀ, ਟਿਊਟਰ ਵਲੋਂ ਆਪਣੇ ਭਰਾਵਾਂ ਨਾਲ ਮਿਲਕੇ ਬੱਚੇ ਦਾ ਸਰੀਰਕ ਸੋਸਣ ਕਰਨ ਅਤੇ ਉਸ ਦੀ ਵੀਡੀਓ.ਬਣਾਉਣ ਬਾਰੇ,ਲੁਧਿਆਣਾ ਵਿਖੇ ਹਸਪਤਾਲ ਵਿਚ 6 ਬੱਚਿਆਂ ਦੀ ਹੋਈ ਮੌਤ ਅਤੇ ਜਲੰਧਰ ਵਿਖੇ 13 ਸਾਲ ਦੇ ਬੱਚੇ ਨੂੰ ਸਬ- ਇੰਸਪੈਕਟਰ ਵਲੋਂ ਨਸਿਆਂ ਦੇ ਝੂਠੇ ਕੇਸ ਵਿਚ ਫਸਾ ਕੇ ਮਾਰਨ-ਕੁੱਟਣ ਬਾਰੇ, ਅਖਬਾਰਾਂ ਵਿਚ ਛਪੀਆਂ ਖਬਰਾਂ ਸਬੰਧੀ ਕਮਿਸਨ ਵਲੋਂ ਸੂ-ਮੋਟੋ ਲੈਂਦੇ ਹੋਏ ਜਿਲ੍ਹਾ ਜਲੰਧਰ ਅਤੇ ਲੁਧਿਆਣਾ ਦੇ ਡਿਪਟੀ ਕਮਿਸਨਰਜ ਨੂੰ ਇਸ ਸਬੰਧੀ ਕਾਰਵਾਈ ਰਿਪੋਰਟ 10 ਦਿਨ ਦੇ ਅੰਦਰ ਅੰਦਰ ਭੇਜਣ ਲਈ ਕਿਹਾ ਗਿਆ ਹੈ।ਅੰਤ ਵਿਚ ਚੇਅਰਮੈਨ ਸਾਹਿਬ ਵਲੋਂ ਸੰਬੋਧਨ ਹੁੰਦੇ ਹੋਏ ਕਿਹਾ ਗਿਆ ਕਿ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਨੂੰ ਬਖਸਿਆ ਨਹੀ ਜਾਵੇਗਾ। ਕਮਿਸਨ ਦਫਤਰ ਵਿਖੇ ਮੀਟਿੰਗ ਸਮੇਂ ਸਕੱਤਰ ਸ੍ਰੀ ਸੁਮੇਰ ਸਿੰਘ ਗੁਰਜਰ ਆਈ.ਏ.ਐਸ, ਡਿਪਟੀ ਡਾਇਰੈਕਟਰ ਸ੍ਰੀ ਰਾਜਵਿੰਦਰ ਸਿੰਘ ਗਿੱਲ, ਸ੍ਰੀਮਤੀ ਸੀਲਾ ਦੇਵੀ ਮੈਂਬਰ ਆਦਿ ਵੀ ਹਾਜ਼ਰ ਸਨ।

Facebook Comment
Project by : XtremeStudioz