Close
Menu

ਬਾਹਰੋਂ ਆਰਜ਼ੀ ਕਾਮੇ ਮੰਗਵਾਉਣ ਵਾਲੇ ਕਾਨੂੰਨ ਤੋਂ ਸਟੀਫਨ ਹਾਰਪਰ ਨਾਖੁਸ਼

-- 18 January,2014

images (3)ਸਰੀ,18 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਬਾਹਰਲੇ ਮੁਲਕਾਂ ਤੋਂ ਆਰਜ਼ੀ ਕਾਮੇ ਮੰਗਵਾ ਸਕਣ ਵਾਲੇ ਕਾਨੂੰਨ ਰਾਹੀਂ ਭਾਰਤ ਸਮੇਤ ਹੋਰ ਬਹੁਤ ਸਾਰੇ ਮੁਲਕਾਂ ਤੋਂ ਹਜ਼ਾਰਾਂ ਕਾਮੇ ਬੀਤੇ ਸਾਲਾਂ ਦੌਰਾਨ ਕੈਨੇਡਾ ਪਹੁੰਚੇ ਹਨ ਪਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇਸ ਤੋਂ ਨਾਖ਼ੁਸ਼ ਪ੍ਰਤੀਤ ਹੋ ਰਹੇ ਹਨ | ਆਪਣੀ ਬੀ. ਸੀ. ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਪਹਿਲੀ ਵਾਰ ਇਸ ਕਾਨੂੰਨ ਪ੍ਰਤੀ ਨਾਖ਼ੁਸ਼ੀ ਪ੍ਰਗਟਾਈ | ਕਈ ਜਗ੍ਹਾ ਇਨ੍ਹਾਂ ਆਰਜ਼ੀ ਕਾਮਿਆਂ ਦਾ ਸ਼ੋਸ਼ਣ ਵੀ ਕੀਤਾ ਗਿਆ ਹੈ | ਪਹਿਲਾਂ ਤੋਂ ਹੀ ਇਸ ਕਾਨੂੰਨ ਦਾ ਵਿਰੋਧ ਕਰ ਰਹੀ ਮੁੱਖ ਵਿਰੋਧੀ ਪਾਰਟੀ ਐਨ. ਡੀ. ਪੀ. ਨੇ ਇਸ ‘ਤੇ ਪ੍ਰਤੀਕਰਮ ਕਰਦਿਆਂ ਆਖਿਆ ਕਿ ਆਰਜ਼ੀ ਕਾਮੇ ਆਉਣ ਨਾਲ ਮੁਲਕ ਦੇ ਪੱਕੇ ਵਸਨੀਕਾਂ ਨੂੰ ਕੰਮ ਲੱਭਣ ‘ਚ ਮੁਸ਼ਕਿਲ ਆ ਰਹੀ ਹੈ ਅਤੇ ਹੁਣ ਇਹ ਗੱਲ ਸਰਕਾਰ ਨੂੰ ਖ਼ੁਦ ਵੀ ਮੰਨਣੀ ਪਈ ਹੈ |
ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਸਰਕਾਰ ਦੀ ਤਰਜੀਹ ਹੁਣ ਬਾਹਰਲੇ ਮੁਲਕਾਂ ਦੇ ਵਿਦਿਆਰਥੀਆਂ ਨੂੰ ਕੈਨੇਡਾ ਵੱਲ ਹੋਰ ਆਕਰਸ਼ਿਤ ਕਰਨ ਦੀ ਹੋਵੇਗੀ | ਇਸ ਲਈ ਭਾਰਤ, ਚੀਨ ਅਤੇ ਹੋਰ ਵਿਕਾਸਸ਼ੀਲ ਮੁਲਕਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਦੁੱਗਣੇ ਕੈਨੇਡੀਅਨ ਵੀਜ਼ੇ ਜਾਰੀ ਕੀਤੇ ਜਾਣਗੇ | ਇਕ ਅਧਿਐਨ ਮੁਤਾਬਿਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਬੀਤੇ ਸਾਲ ਕੈਨੇਡੀਅਨ ਆਰਥਿਕਤਾ ‘ਚ 8 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ ਅਤੇ ਕੈਨੇਡਾ ਆਉਂਦੇ ਕੁੱਲ ਵਿਦਿਆਰਥੀਆਂ ‘ਚੋਂ ਦੋ ਤਿਹਾਈ ਬਿ੍ਟਿਸ਼ ਕੋਲੰਬੀਆ ‘ਚ ਰਹਿਕੇ ਪੜ੍ਹਦੇ ਹਨ |

Facebook Comment
Project by : XtremeStudioz