Close
Menu

ਬਿਕਨੀ ਪਹਿਨਣਾ ਮੇਰੇ ਲਈ ਇਕ ਆਮ ਗੱਲ ਹੈ : ਅਦਿਤੀ ਰਾਵ ਹੈਦਰੀ

-- 03 October,2013

ਅੱਜਕਲ ਅਦਿਤੀ ਰਾਵ ਹੈਦਰੀ ਆਪਣੀ ਫ਼ਿਲਮ ‘ਬੌਸ’ ਦੇ ਪ੍ਰਚਾਰ ਵਿਚ ਬਿਜ਼ੀ ਹੈ, ਜਿਸ ਵਿਚ ਉਸ ਨੇ ਪਹਿਲੀ ਵਾਰ ਗੁਲਾਬੀ ਰੰਗ ਦੀ ਬਿਕਨੀ ਪਹਿਨੀ ਹੈ। ਹੁਣੇ ਜਿਹੇ ਇਕ ਮੈਗਜ਼ੀਨ ਦੇ ਮੁੱਖ ਪੰਨੇ ‘ਤੇ ਵੀ ਉਸ ਦੀ ਇਕ ਬੇਹੱਦ ਸੈਕਸੀ ਫੋਟੋ ਛਪੀ ਹੈ, ਜਿਸ ‘ਚ ਉਹ ਟੂ ਪੀਸ ਬਿਕਨੀ ਵਿਚ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ।
ਇਸ ਫੋਟੋਸ਼ੂਟ ‘ਚ ਉਸ ਨੂੰ ਸਵਿਮਿੰਗ ਪੂਲ ਵਿਚ ਖੜ੍ਹੀ ਦਿਖਾਇਆ ਗਿਆ ਹੈ, ਜਿਥੇ ਉਸ ਦਾ ਭਿੱਜਿਆ ਸਰੀਰ ਅਤੇ ਪਹਿਲਾਂ ਤੋਂ ਵੀ ਵਧੇਰੇ ਨਿਖਰੀ ਫਿੱਗਰ ਉਸ ਦੇ ਪ੍ਰਸ਼ੰਸਕਾਂ ‘ਤੇ ਕਹਿਰ ਢਾਹ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ ਉਸ ਦੇ ਅਕਸਰ ਬਿਕਨੀ ਵਿਚ ਦਿਸਣ ਅਤੇ ਬਿਕਨੀ ਸ਼ੂਟਸ ਵੇਲੇ ਉਸ ਦੇ ‘ਕੰਫਰਟ ਲੈਵਲ’ ਬਾਰੇ ਪੁੱਛਣ ‘ਤੇ ਉਸ ਦਾ ਕਹਿਣਾ ਸੀ, ”3 ਜਾਂ 4 ਸਾਲ ਦੀ ਉਮਰ ਤੋਂ ਹੀ ਮੈਨੂੰ ਪਾਣੀ ਨਾਲ ਖਾਸ ਲਗਾਅ ਰਿਹਾ ਹੈ ਅਤੇ ਮੈਂ ਤੈਰਾਕੀ ‘ਚ ਵੀ ਖਾਸ ਦਿਲਚਸਪੀ ਲੈਂਦੀ ਰਹੀ ਹਾਂ। ਅਜਿਹੇ ਵਿਚ ਬਿਕਨੀ ਪਹਿਨਣਾ ਮੇਰੇ ਲਈ ਇਕ ਆਮ ਗੱਲ ਹੈ। ਜਿਥੋਂ ਤੱਕ ਸਹਿਜਤਾ ਦੀ ਗੱਲ ਹੈ, ਜਦੋਂ ਵੀ ਮੈਂ ਅਜਿਹੇ ਦ੍ਰਿਸ਼ਾਂ ਨੂੰ ਫ਼ਿਲਮਾਉਣ ਲਈ ਕੈਮਰੇ ਦੇ ਸਾਹਮਣੇ ਹੁੰਦੀ ਹਾਂ ਤਾਂ ਮੇਰਾ ਸਾਰਾ ਧਿਆਨ ਸ਼ੂਟਿੰਗ ‘ਤੇ ਹੁੰਦਾ ਹੈ। ਮੈਂ ਤਾਂ ਮਜ਼ੇ ਕਰਦੀ ਹਾਂ। ਅਸਲ ਵਿਚ ਸ਼ੂਟਿੰਗ ਦੌਰਾਨ ਵਿਹਲੇ ਸਮੇਂ ‘ਚ ਤਾਂ ਮੈਂ ਸਵਿਮਿੰਗ ਪੂਲ ਵਿਚ ਨੱਚਣ ਦਾ ਆਨੰਦ ਵੀ ਲੈ ਲੈਂਦੀ ਹਾਂ।”
ਕੁਝ ਲੋਕਾਂ ਦਾ ਕਹਿਣੈ ਕਿ ਉਹ ਗਲੈਮਰਸ ਇਮੇਜ ਬਣਾਉਣ ਲਈ ਹੀ ਅੱਜਕਲ ਜਾਣਬੁੱਝ ਕੇ ਆਪਣੇ ਸੈਕਸੀ ਰੂਪ ਦੇ ਦਰਸ਼ਨ ਵਧੇਰੇ ਕਰਵਾ ਰਹੀ ਹੈ। ਇਸ ‘ਤੇ ਉਹ ਕਹਿੰਦੀ ਹੈ, ”ਇਸ ਵਿਚ ਸੋਚ-ਸਮਝ ਕੇ ਕੀਤਾ ਗਿਆ ਕੁਝ ਵੀ ਨਹੀਂ ਹੈ। ਅਸਲ ਵਿਚ ਫ਼ਿਲਮ ‘ਬੌਸ’ ਦੇ ਇਕ ਦ੍ਰਿਸ਼ ਵਿਚ ਮੈਂ ਸਵਿਮਿੰਗ ਪੂਲ ‘ਚੋਂ ਨਿਕਲਦੀ ਨਜ਼ਰ ਆ ਰਹੀ ਹਾਂ, ਜੋ ਕਹਾਣੀ ਦਾ ਇਕ ਅਹਿਮ ਹਿੱਸਾ ਹੈ। ਹੁਣ ਉਥੇ ਮੈਂ ਸਵਿਮਿੰਗ ਦੇ ਲਿਬਾਸ ਭਾਵ ਬਿਕਨੀ ‘ਚ ਹੀ ਨਜ਼ਰ ਆਉਣਾ ਸੀ। ਮੈਂ ਬੇਮਤਲਬ ਹੀ ਬਿਕਨੀ ਸੀਨ ਕਰਨ ਵਾਲੀਆਂ ‘ਚੋਂ ਨਹੀਂ ਹਾਂ। ਮੈਂ ਆਪਣੇ-ਆਪ ਤੋਂ ਨਹੀਂ ਦੌੜਦੀ ਅਤੇ ਨਾ ਹੀ ਉਸ ਕੰਮ ਤੋਂ, ਜੋ ਮੈਨੂੰ ਸੌਂਪਿਆ ਜਾਏ।”

Facebook Comment
Project by : XtremeStudioz