Close
Menu

ਬਿਜੋਏ ਨਾਂਬੀਯਾਰ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ ਫਰਹਾਨ

-- 15 October,2013

Farhan-594x360ਮੁੰਬਈ,15 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਫਰਹਾਨ ਅਖਤਰ ਨਿਰਦੇਸ਼ਕ ਬਿਜੋਏ ਨਾਂਬੀਯਾਰ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ। ਫਰਹਾਨ ਅਖਤਰ ਨੇ ਕਿਹਾ ਕਿ ਬਿਜੋਏ ਨੇ ਮੈਨੂੰ ਇਕ ਫਿਲਮ ਦੀ ਸਕ੍ਰਿਪਟ ਪੜ੍ਹਨ ਲਈ ਦਿੱਤੀ ਹੈ। ਇਹ ਸਕ੍ਰਿਪਟ ਮੈਨੂੰ ਬਹੁਤ ਪਸੰਦ ਆਈ ਹੈ। ਇਸ ਫਿਲਮ ‘ਚ ਅਮਿਤਾਭ ਬੱਚਨ ਮਹਤੱਵਪੂਰਨ ਭੂਮਿਕਾ ਨਿਭਾਉਣਗੇ। ਫਰਹਾਨ ਨੇ ਕਿਹਾ ਕਿ ਮੈਂ ਪ੍ਰਿਯੰਕਾ ਚੋਪੜਾ ਨਾਲ ਇਕ ਫਿਲਮ ‘ਚ ਕੰਮ ਕਰ ਰਿਹਾ ਹਾਂ। ਮੈਂ ਇਸ ਫਿਲਮ ਦੇ ਬਾਰੇ ‘ਚ ਅਜੇ ਕੁਝ ਨਹੀਂ ਦੱਸ ਸਕਦਾ। ਬਾਲੀਵੁੱਡ ‘ਚ ਚਰਚਾ ਹੈ ਕਿ ਵਿਨੋਦ ਚੋਪੜਾ ਇਕ ਫਿਲਮ ਬਣਾਉਣ ਜਾ ਰਹੇ ਹਨ ਜਿਸ ‘ਚ ਅਮਿਤਾਭ ਅਤੇ ਫਰਹਾਨ ਦੀ ਮੁੱਖ ਭੂਮਿਕਾ ਹੋਵੇਗੀ। ਇਹ ਇਕ ਕਾਮੇਡੀ ਫਿਲਮ ਹੋਵੇਗੀ ਜਿਸ ਦਾ ਨਿਰਦੇਸ਼ਨ ਬਿਜੋਏ ਨਾਂਬੀਯਾਰ ਕਰਨ ਵਾਲੇ ਹਨ। ਬਿਜੋਏ ਨੇ ਇਸ ਤੋਂ ਪਹਿਲਾਂ ‘ਸ਼ੈਤਾਨ’ ‘ਡੇਵਿਡ’ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 2004 ‘ਚ ਫਰਹਾਨ ਅਖਤਰ ਨੇ ਅਮਿਤਾਭ ਬੱਚਨ ਨੂੰ ਲੈ ਕੇ ‘ਲਕਸ਼ੈ’ ਫਿਲਮ ਬਣਾਈ ਸੀ ਅਤੇ ਹੁਣ ਉਹ ਉਨ੍ਹਾਂ ਨਾਲ ਅਭਿਨੈ ਕਰਨ ਜਾ ਰਹੇ ਹਨ।

Facebook Comment
Project by : XtremeStudioz