Close
Menu

ਬਿਨਾ ਕਿਸੇ ਫ਼ੇਰ ਬਦਲ ਦੇ ਕਿਊਬੈਕ ਸਰਕਾਰ ਨੇ ਸੈਕਸ ਐਜੂਕੇਸ਼ਨ ਦਾ ਪਾਇਲਟ ਪ੍ਰੌਜੈਕਟ ਕੀਤਾ ਪੇਸ਼

-- 01 September,2015

ਕਿਊਬੈਕ : ਕਿਊਬੈਕ ਮਨਿਸਟਰੀ ਆਫ਼ ਐਜੂਕੇਸ਼ਨ ਅਨੁਸਾਰ ਸੈਕਸ ਐਜੂਕੇਸ਼ਨ ਦਾ ਵਿਸ਼ਾ ਇੰਨਾ ਮਹੱਤਵਪੂਰਨ ਹੈ ਕਿ ਇਸ ਨੂੰ ਇਕ ਆਪਸ਼ਨ ਵੱਜੋਂ ਨਹੀਂ ਰੱਖਿਆ ਜਾ ਸਕਦਾ। ਇਹ ਵਿਸ਼ਾ ਲਾਜ਼ਮੀ ਵਿਸ਼ੇ ਵੱਜੋਂ ਹੀ ਪੜ੍ਹਾਇਆ ਜਾਵੇਗਾ। ਸੂਬਾ ਸਰਕਾਰ ਵੱਲੋਂ ਇਸ ਵਿਸ਼ੇ ਵਿਚ ਇਕ ਅਹਿਮ ਕਦਮ ਚੁੱਕਿਆ ਗਿਆ ਹੈ। ਸੈਕਸ ਐਜੂਕੇਸ਼ਨ ਦਾ ਵਿਸ਼ਾ ਫ਼ਰੈਂਚ ਜਾਂ ਹਿਸਾਬ ਦੇ ਵਿਸ਼ੇ ਵਾਂਗ ਹੀ ਸਾਰੇ ਵਿਦਿਆਰਥੀਆਂ ਲਈ ਪੜ੍ਹਨਾ ਲਾਜ਼ਮੀ ਹੋਵੇਗਾ। ਇਨਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਵੱਖ ਵੱਖ ਕਮਿਊਨਿਟੀਜ਼ ਦੇ ਧਾਰਮਿਕ, ਸਭਿਆਚਾਰਕ ਅਤੇ ਸਾਂਸਕ੍ਰਿਤਿਕ ਅਧਾਰਾਂ ਨੂੰ ਇਕ ਪੱਸੇ ਰੱਖਦੇ ਹੋਏ ਇਹ ਵਿਸ਼ਾ ਕਿੰਡਰਗਾਰਟਨ ਤੋਂ ਲੈ ਕੇ ਹਾਈ ਸਕੂਲ ਦੀਆਂ ਅੰਤਿਮ ਜਮਾਤਾਂ ਤੱਕ ਵੱਖ ਵੱਖ ਪੱਧਰ ‘ਤੇ ਪੜ੍ਹਾਇਆ ਜਾਵੇਗਾ।

ਸੂਬਾ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਸਲੇਬਸ ਵਿਚ ਕੋਈ ਫ਼ੇਰ ਬਦਲ ਨਹੀਂ ਕੀਤਾ ਜਾਵੇਗਾ। ਅਗਲੇ ਲਗਭਗ ਕੁੱਝ ਹੀ ਦਿਨਾਂ ਵਿਚ ਕੁਲ 15 ਸਕੂਲਾਂ ਵਿਚ ਇਸ ਵਿਸ਼ੇ ਨੂੰ ਇਕ ਪਾਇਲਟ ਪ੍ਰੋਜੈਕਟ ਵੱਜੋਂ ਲਾਗੂ ਕੀਤਾ ਜਾਵੇਗਾ। ਇਹ ਸਲੇਬਸ ਕੁਲ ਦੋ ਸਾਲ ਤੱਕ ਜਾਰੀ ਰੱਖਿਆ ਜਾਵੇਗਾ। ਇਸ ਤੋਂ ਬਾਅਦ 2017 ਤੱਕ ਇਸ ਸਲੇਬਸ ਨੂੰ ਸੂਬੇ ਦੇ ਬਾਕੀ ਸਕੂਲਾਂ ਵੱਲੋਂ ਵੀ ਅਡੌਪਟ ਕਰ ਲਿਆ ਜਾਵੇਗਾ। ਇਨ੍ਹਾਂ ਸਕੂਲਾ ਵਿਚ ਪੜ੍ਹਨ ਵਾਲੇ 8200 ਵਿਦਿਆਰਥੀ ਇਸ ਸਲੇਬਸ ਦੇ ਸੰਪਰਕ ਵਿਚ ਆਉਣਗੇ। ਹਾਲਾਂਕਿ ਵੱਖ ਵੱਖ ਸੂਤਰਾਂ ਤੋਂ ਪ੍ਰਾਪਤ ਕੀਤੇ ਗਏ ਦਸਤਾਵੇਜ਼ਾਂ ਅਤੇ ਹੁਣ ਤੱਕ ਕੀਤੀਆਂ ਗਈਆਂ ਇੰਟਰਵਿਊਜ਼ ਨੂੰ ਲੈ ਕੇ ਹਾਲ ਵੀ ਸਰਕਾਰ ਦਾ ਇਸ ਸਲੇਬਸ ਨੂੰ ਸਿੱਧੇ ਸਿੱਧੇ ਲਾਗੂ ਕਰਨ ਸੰਬੰਧੀ ਕੋਈ ਫ਼ੈਸਲਾ ਸਾਹਮਣੇ ਨਹੀਂ ਆ ਸਕਿਆ ਹੈ।

ਮਹੀਨਿਆਂ ਪਹਿਲਾਂ ਇਸ ਸਲੇਬਸ ਨੂੰ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਥਾਂ-ਥਾਂ ‘ਤੇ ਮਾਪਿਆਂ ਵੱਲੋਂ ਇਸ ਸਲੇਬਸ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਕਿਊਬੈਕ ਵਿਖੇ ਇਸ ਸਲੇਬਸ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਹਾਲੇ ਇਸ ਸੰਬੰਧ ਵਿਚ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਣੀ ਬਾਕੀ ਹੈ। ਬੇਸ਼ੱਕ ਇਸ ਫ਼ੈਸਲੇ ਨਾਲ ਕੋਈ ਸਹਿਮਤ ਹੋਵੇ ਜਾਂ ਨਹੀਂ, ਪਰ ਸਕੂਲਾਂ ਵਿਚ ਪੜ੍ਹਨ ਵਾਲੇ ਹਰ ਵਿਦਿਆਰਥੀ ਨੂੰ ਇਹ ਸਲੇਬਸ ਲਾਜ਼ਮੀ ਤੌਰ ‘ਤੇ ਪੜ੍ਹਨਾ ਹੋਵੇਗਾ ਅਤੇ ਇਸ ਲਈ ਉਨਹਾਂ ਦੇ ਮਾਤਾ-ਪਿਤਾ ਨੂੰ ਵੀ ਰਾਜ਼ੀ ਹੋਣਾ ਹੋਵੇਗਾ।

Facebook Comment
Project by : XtremeStudioz