Close
Menu

ਬਿਲਾਵਲ ਤੇ ਜ਼ਰਦਾਰੀ ’ਚ ਖੜਕੀ

-- 28 December,2014

ਲਾਹੌਰ, ਕੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ  ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਦੇ ਆਪਣੇ ਪਿਤਾ ਆਸਿਫ ਅਲੀ ਜ਼ਰਦਾਰੀ ਨਾਲ ਗਿਲੇ-ਸ਼ਿਕਵੇ ਵਧ ਗਏ ਹਨ? ਅੱਜ ਆਪਣੀ ਮਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬਰਸੀ ਮੌਕੇ ਬਿਲਾਵਲ ਦੀ ਗੈਰ-ਹਾਜ਼ਰੀ ਅਜਿਹੇ ਸ਼ੰਕਿਆਂ ਨੂੰ ਹੋਰ ਹਵਾ ਦੇ ਰਹੀ ਸੀ।  ਦੱਸਿਆ ਜਾ ਰਿਹਾ ਹੈ ਕਿ ਪੀਪੀਪੀ ਦੇ ਸਹਿ ਚੇਅਰਮੈਨ ਜ਼ਰਦਾਰੀ ਪੁੱਤਰ ਨੂੰ ਮਨਾਉਣ ਲਈ ਲੰਡਨ ਗਏ ਸਨ ਪਰ ਉਹ ਗੜ੍ਹੀ ਖੁਦਾ ਬਖਸ਼ ’ਚ ਅੱਜ ਹੋਏ ਸਮਾਗਮ ’ਚ ਉਸ ਨੂੰ ਲਿਆਉਣ ’ਚ ਸਫਲ ਨਹੀਂ ਹੋ ਸਕੇ। 2007 ’ਚ ਬੇਨਜ਼ੀਰ ਦੀ ਹੱਤਿਆ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਬਿਲਾਵਲ ਮਾਂ ਦੀ ਬਰਸੀ ਸਮਾਗਮ ਤੋਂ ਦੂਰ ਰਿਹਾ।  ਬਿਲਾਵਲ ਵੱਲੋਂ ਜਹਾਂਗੀਰ ਬਦਰ ਅਤੇ ਬਸ਼ੀਰ ਰਿਆਜ਼ ਨੂੰ ਕ੍ਰਮਵਾਰ ਸਿਆਸੀ ਸਲਾਹਕਾਰ ਅਤੇ ਪ੍ਰੈਸ ਸਕੱਤਰ ਐਲਾਨਣ ਤੋਂ ਜ਼ਰਦਾਰੀ ਖਫਾ ਹਨ। ਬਿਲਾਵਲ ਦੇ ਬੇਤੁਕੇ ਬਿਆਨਾਂ ਤੋਂ ਵੀ ਜ਼ਰਦਾਰੀ ਖਫਾ ਹਨ ਅਤੇ ਉਨ੍ਹਾਂ ਬਿਲਾਵਲ ਨੂੰ ਕੁਝ ਸਮਾਂ ਸਿਆਸਤ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।

Facebook Comment
Project by : XtremeStudioz