Close
Menu

ਬਿਲੀ ਬਿਸ਼ਪ ਹਵਾਈ ਅੱਡੇ ਨੂੰ ਜੋੜਨ ਵਾਲੀ ਟਨਲ ਇਸ ਮਹੀਨੇ ਹੋਵੇਗੀ ਸ਼ੁਰੂ

-- 21 July,2015

ਟੋਰਾਂਟੋ : ਬਿਲੀ ਬਿਸ਼ਪ ਹਵਾਈ ਅੱਡੇ ਤੱਕ ਪੁੱਜਣ ਵਾਲੇ ਪੈਦਲ ਯਾਤਰੀਆਂ ਨੂੰ ਅਸਾਨੀ ਨਾਲ ਹਵਾਈ ਅੱਡੇ ਤੱਕ ਪਹੁੰਚਾਉਣ ਦੇ ਉਦੇਸ਼ ਹਿੱਤ ਤਿੰਨ ਸਾਲ ਪਹਿਲਾਂ ਇਕ ਅੰਡਰ ਵਾਟਰ ਸੁਰੰਗ ਦੀ ਤਿਆਰੀ ਆਰੰਭੀ ਗਈ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਟਨਲ ਨੂੰ ਹੁਣ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਕੀਤਾ ਜਾ ਸਕੇਗਾ।

ਪੋਰਟਸ ਟੋਰਾਂਟੋ ਅਨੁਸਾਰ 30 ਜੁਲਾਈ ਨੂੰ ਸਵੇਰੇ 11 ਵਜੇ ਰਿਬਨ ਕਟਿੰਗ ਸਮਾਗਮ ਕੀਤਾ ਜਾਵੇਗਾ ਅਤੇ 82.5 ਮਿਲੀਅਨ ਡਾਲਰ ਦੀ ਲਾਗਤ ਵਾਲੀ ਇਸ ਟਨਲ ਦਾ ਉਦਘਾਟਨ ਕੀਤਾ ਜਾਵੇਗਾ। ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨਵੇਂ ਰਸਤੇ ਨੂੰ ਵਰਤ ਕੇ ਮੇਨਲੈਂਡ ਤੋਂ ਹਵਾਈ ਅੱਡੇ ਦੇ ਚੈਕ-ਇਨ ਇਲਾਕੇ ਤੱਕ ਪੁੱਜਣ ਵਿਚ ਪੈਦਲ ਯਾਤਰੀਆਂ ਨੂੰ ਸਿਰਫ਼ ਛੇ ਮਿੰਟ ਦਾ ਸਮਾਂ ਲੱਗੇਗਾ। ਇਸ ਤੋਂ ਪਹਿਲਾਂ ਯਾਤਰੀ ਸਿਟਫ਼ ਫ਼ੈਰੀਜ਼ ‘ਤੇ ਹੀ ਨਿਰਭਰ ਸਨ ਜੋ ਅੱਡੇ ‘ਤੇ ਹਰੇਕ 15 ਮਿੰਟ ਬਾਅਦ 121 ਮੀਟਰ ਦੀ ਚੈਨਲਜ਼ ਨੂੰ ਪਾਰ ਕਰਵਾਉਂਦੀ ਸੀ।

ਹੁਣ ਜਿਨਾਂ ਯਾਤਰੀਆਂ ਕੋਲੋਂ ਫ਼ੈਰੀ ਛੁੱਟ ਜਾਵੇਗੀ ਉਹ ਤੁਰੰਤ ਅੰਡਰ ਗ੍ਰਾਉਂਡ ਟਨਲ ਦੀ ਵਰਤੋਂ ਕਰ ਕੇ ਸਮੇਂ ਦਿ ਬਚਤ ਕਰ ਸਕਣਗੇ। ਇਸ ਨਾਲ ਯਾਤਰੀਆਂ ਨੂੰ ਚੈਕ-ਇਨ ਲਈ ਸਮੇਂ ‘ਤੇ ਪੁੱਜਣ ਵਿਚ ਅਸਾਨੀ ਮਿਲੇਗੀ।

Facebook Comment
Project by : XtremeStudioz