Close
Menu

ਬਿਲ ਗੇਟਸ ਨੂੰ ਮਾਈਕ੍ਰੋਸਾਫਟ ਤੋਂ ਹਟਾਉਣ ਦੀ ਕਵਾਇਦ ਤੇਜ਼

-- 03 October,2013

ਨਿਊਯਾਰਕ ¸ ਦੁਨੀਆ ਦੀ ਮਸ਼ਹੂਰ ਕੰਪਨੀ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਕੰਪਨੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਕੰਪਨੀ ਦੇ 20 ਨਿਵੇਸ਼ਕਾਂ ਵਿਚੋਂ 3 ਨਿਵੇਸ਼ਕ ਚਾਹੁੰਦੇ ਹਨ ਕਿ ਬਿਲ ਗੇਟਸ ਕੰਪਨੀ ਦੇ ਚੇਅਰਮੈਨ ਅਹੁਦੇ ਤੋਂ ਹਟ ਜਾਣ। ਕੰਪਨੀ ਦੇ ਸੀ. ਈ. ਓ. ਸਟੀਵ ਬਾਮਰ ਤੇ ਕੰਪਨੀ ਦੀ ਕਾਰਗੁਜ਼ਾਰੀ ਸੁਧਾਰਨ ਲਈ ਕਾਫੀ ਦਬਾਅ ਹੈ। ਹਾਲਾਂਕਿ ਇਹ ਪਹਿਲਾ ਮੌਕਾ ਹੈ ਜਦੋਂ ਹੋਰ ਨਿਵੇਸ਼ਕ ਮਾਈਕ੍ਰੋਸਾਫਰ ਦੇ 4.5 ਫੀਸਦੀ ਸ਼ੇਅਰ ਹੋਲਡਰ (ਨਿਜੀ ਤੌਰ ‘ਤੇ ਬਹੁਤ ਵੱਡੀ ਹਿੱਸੇਦਾਰੀ) ਬਿਲ ਗੇਟਸ ‘ਤੇ ਨਿਸ਼ਾਨਾ ਸਾਧ ਰਹੇ ਹਨ।

Facebook Comment
Project by : XtremeStudioz