Close
Menu

ਬਿਹਾਰ: ਅੈਨਡੀੲੇ ’ਚ ਸੀਟਾਂ ਦਾ ਰੇਡ਼ਕਾ ਮੁਕਿਅਾ

-- 15 September,2015

ਨਵੀਂ ਦਿੱਲੀ, 15 ਸਤੰਬਰ: ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਐਚਏਐਮ(ਐਸ) ਦੇ ਮੁਖੀ ਜੀਤਨ ਰਾਮ ਮਾਂਝੀ ਤੇ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਰਾਮਵਿਲਾਸ ਪਾਸਵਾਨ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਸਾਂਝੀ ਮੀਡੀਆ ਕਾਨਫਰੰਸ ਦੌਰਾਨ ੲਿੱਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ । -ਫੋਟੋ : ਮਾਨਸ ਰੰਜਨ ਭੂੲੀ

ਬਿਹਾਰ ਵਿਧਾਨ ਸਭਾ ਚੋਣਾਂ ਲੲੀ ਅੈਨਡੀੲੇ ਨੇ ਅੱਜ ਸੀਟਾਂ ਦੀ ਵੰਡ ਨੂੰ ਅੰਤਮ ਰੂਪ ਦੇ ਦਿੱਤਾ। ਕੁਲ 243 ਸੀਟਾਂ ’ਚੋਂ ਭਾਜਪਾ 160 ’ਤੇ ਚੋਣ ਲਡ਼ੇਗੀ ਜਦਕਿ ੳੁਸ ਦੇ ਭਾੲੀਵਾਲ ਲੋਕ ਜਨਸ਼ਕਤੀ ਪਾਰਟੀ (ਅੈਲਜੇਪੀ) 40, ੳੁਪੇਂਦਰ ਕੁਸ਼ਵਾਹਾ ਦੀ ਅਾਰਅੈਲਅੈਸਪੀ 23 ਅਤੇ ਜੀਤਨ ਰਾਮ ਮਾਂਝੀ ਦੀ ਪਾਰਟੀ ਅੈਚੲੇਅੈਮ 20 ਸੀਟਾਂ ’ਤੇ ਅਾਪਣੇ ੳੁਮੀਦਵਾਰ ਮੈਦਾਨ ’ਚ ੳੁਤਾਰਨਗੇ।
ੲਿਸ ਫ਼ੈਸਲੇ ਦਾ ਅੈਲਾਨ ਕਰਦਿਅਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅੈਨਡੀੲੇ ਦੇ ਚਾਰੇ ਭਾੲੀਵਾਲਾਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਕੋੲੀ ਰੱਸਾਕਸ਼ੀ ਨਹੀਂ ਹੈ। ੳੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਹੁਦੇ ਦਾ ਫ਼ੈਸਲਾ ਅੈਨਡੀੲੇ ਦੇ ਵਿਧਾੲਿਕ ਚੋਣਾਂ ਤੋਂ ਬਾਅਦ ਕਰਨਗੇ। ੲਿਸ ਮੌਕੇ ਗਠਜੋਡ਼ ਦੇ ਮੁੱਖ ਅਾਗੂ ਰਾਮ ਵਿਲਾਸ ਪਾਸਵਾਨ, ਸ੍ਰੀ ਕੁਸ਼ਵਾਹਾ ਅਤੇ ਸ੍ਰੀ ਮਾਂਝੀ ਵੀ ਹਾਜ਼ਰ ਸਨ।
ਸ੍ਰੀ ਸ਼ਾਹ ਨੇ ਚਾਰੇ ਪਾਰਟੀਅਾਂ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ੳੁਹ ੲਿਕੱਠਿਅਾਂ ਹੰਭਲਾ ਮਾਰਨ ਤਾਂ ਜੋ ਨਿਤੀਸ਼ ਕੁਮਾਰ ਦੀ ਅਗਵਾੲੀ ਹੇਠਲੇ ਜਨਤਾ ਦਲ (ਯੂ)-ਅਾਰਜੇਡੀ-ਕਾਂਗਰਸ ਗਠਜੋਡ਼ ਨੂੰ ਮਾਤ ਦਿੱਤੀ ਜਾ ਸਕੇ। ਜ਼ਿਕਰਯੋਗ ਹੈ ਕਿ ਹਿੰਦੁਸਤਾਨ ਅਵਾਮ ਮੋਰਚਾ (ਅੈਚੲੇਅੈਮ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਾਂਝੀ ਪਹਿਲਾਂ 15 ਸੀਟਾਂ ਦੀ ਪੇਸ਼ਕਸ਼ ਤੋਂ ਨਰਾਜ਼ ਸਨ।
ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ੲਿਕ ਪਾਸੇ ਮਜਬੂਰੀ ਅਤੇ ਦੂਜੇ ਪਾਸੇ ਸਮਾਨ ਵਿਚਾਰਧਾਰਾ ਵਾਲਾ ਗਠਜੋਡ਼ ਹੈ। ਮਹਾ ਗਠਜੋਡ਼ ’ਤੇ ਵਰ੍ਹਦਿਅਾਂ ੳੁਨ੍ਹਾਂ ਕਿਹਾ ਕਿ ਵਿਰੋਧੀਅਾਂ ’ਚ ਪਹਿਲਾਂ ਹੀ ਵੰਡੀਅਾਂ ਪੈਣੀਅਾਂ ਸ਼ੁਰੂ ਹੋ ਗੲੀਅਾਂ ਹਨ ਕਿੳੁਂਕਿ ਜਨਤਾ ਪਰਿਵਾਰ ਦੇ ਅਾਗੂ ਮੁਲਾੲਿਮ ਸਿੰਘ ਯਾਦਵ ਗਠਜੋਡ਼ ਤੋਂ ਵੱਖ ਹੋ ਗੲੇ ਹਨ। ੳੁਨ੍ਹਾਂ ਬਿਹਾਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ੳੁਹ ਕਾਂਗਰਸ, ਅਾਰਜੇਡੀ ਅਤੇ ਜਨਤਾ ਦਲ (ਯੂ) ਨੂੰ ਮੌਕਾ ਦੇ ਚੁੱਕੇ ਹਨ ਅਤੇ ੲਿਸ ਵਾਰ ਭਾਜਪਾ ਨੂੰ ਜਿਤਾੲਿਅਾ ਜਾਵੇ। ੳੁਨ੍ਹਾਂ ਵੋਟਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਮੁਕਤ ਭਾਰਤ ਦੇ ਸੱਦੇ ਨੂੰ ਅੱਗੇ ਵਧਮਲਾ ਕਰਦਿਅਾਂ ੳੁਨ੍ਹਾਂ ਕਿਹਾ ਕਿ ੳੁਹ ਕਾਂਗਰਸ ਨਾਲ ਗਠਜੋਡ਼ ਕਰਕੇ ਬਿਹਾਰ ਨੂੰ ਭ੍ਰਿਸ਼ਟਾਚਾਰ ਮੁਕਤ ਬਣਾੳੁਣ ਦਾ ਵਾਅਦਾ ਕਰ ਰਿਹਾ ਹੈ ਜੋ 12 ਲੱਖ ਕਰੋਡ਼ ਦੇ ਘੁਟਾਲਿਅਾਂ ’ਚ ਸ਼ਾਮਲ ਰਹੀ ਹੈ। ੲਿਸੇ ਤਰ੍ਹਾਂ ਲਾਲੂ ਪ੍ਰਸਾਦ ਨਾਲ ਮਿਲ ਕੇ ੳੁਹ ਅਪਰਾਧ ਰਹਿਤ ਬਿਹਾਰ ਦੇਣ ਦੀ ਗੱਲ ਅਾਖ ਰਹੇ ਜਿਨ੍ਹਾਂ ਦਾ ਕਾਰਜਕਾਲ ‘ਜੰਗਲ ਰਾਜ’ ਵਜੋਂ ਜਾਣਿਅਾ ਜਾਂਦਾ ਸੀ।

Facebook Comment
Project by : XtremeStudioz