Close
Menu

ਬਿਹਾਰ ਚੋਣਾਂ: ਅੈਸਪੀ, ਅੈਨਸੀਪੀ, ਅੈਸਜੇਡੀ-ਡੀ ਨੇ ਤੀਜਾ ਮੁਹਾਜ਼ ਬਣਾੲਿਅਾ

-- 18 September,2015

ਲਖਨੳੂ, 18 ਸਤੰਬਰ
ਬਿਹਾਰ ’ਚ ਅੈਨਡੀੲੇ ਅਤੇ ਮਹਾਗਠਜੋਡ਼ ਨੂੰ ਚੁਣੌਤੀ ਦੇਣ ਲੲੀ ਸਮਾਜਵਾਦੀ ਪਾਰਟੀ, ਅੈਨਸੀਪੀ, ਸਮਾਜਵਾਦੀ ਜਨਤਾ ਦਲ-ਡੈਮੋਕਰੇਟਿਕ ਅਤੇ ਨੈਸ਼ਨਲ ਪੀਪਲਜ਼ ਪਾਰਟੀ ਨੇ ਤੀਜਾ ਮੁਹਾਜ਼ ਬਣਾੳੁਣ ਦਾ ਅੈਲਾਨ ਕੀਤਾ ਹੈ। ਸਮਾਜਵਾਦੀ ਪਾਰਟੀ ਨੇ ੲਿਸ ਦਾ ਅੱਜ ਅੈਲਾਨ ਕਰਦਿਅਾਂ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਤੀਜਾ ਬਦਲ ਦਿੱਤਾ ਜਾੲੇਗਾ।
ਅੈਸਪੀ ਦੇ ਕੌਮੀ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਨੇ ੲਿਨ੍ਹਾਂ ਪਾਰਟੀਅਾਂ ਦੇ ਅਾਗੂਅਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਤੀਜੇ ਮੁਹਾਜ਼ ਦੀ ਤਾਲਮੇਲ ਕਮੇਟੀ ਵੱਲੋਂ ਭਲਕੇ ਪਟਨਾ ’ਚ ਮੁਲਾਕਾਤ ਕੀਤੀ ਜਾੲੇਗੀ ਜਿਸ ’ਚ ਬਿਹਾਰ ਵਿਧਾਨ ਸਭਾ ਦੇ ਪਹਿਲੇ ਗੇਡ਼ ਦੀਅਾਂ ਚੋਣਾਂ ਲੲੀ ੳੁਮੀਦਵਾਰਾਂ ਬਾਰੇ ਫ਼ੈਸਲਾ ਲਿਅਾ ਜਾੲੇਗਾ।
ਤੀਜੇ ਮੋਰਚੇ ਦੇ ਮੁੱਖ ਮੰਤਰੀ ਅਹੁਦੇ ਦੇ ੳੁਮੀਦਵਾਰ ਬਾਰੇ ਪੁੱਛੇ ਜਾਣ ’ਤੇ ਸ੍ਰੀ ਯਾਦਵ ਨੇ ਕਿਹਾ ਕਿ ੲਿਸ ਬਾਰੇ ਅਜੇ ਕੋੲੀ ਫ਼ੈਸਲਾ ਨਹੀਂ ਲਿਅਾ ਗਿਅਾ ਹੈ।
ਲਾਲੂ ਪ੍ਰਸਾਦ ਅਤੇ ਨਿਤੀਸ਼ ਕੁਮਾਰ ਵਾਲੇ ਗਠਜੋਡ਼ ਤੋਂ ਪਾਸਾ ਵੱਟਣ ਬਾਰੇ ੳੁਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ੳੁਨ੍ਹਾਂ ਨਾਲ ਨਹੀਂ ਰਲ ਸਕਦੀ ਸੀ ਕਿੳੁਂਕਿ ੲਿਸ ਨਾਲ ੳੁਨ੍ਹਾਂ ਦੀ ਹੋਂਦ ਨੂੰ ਹੀ ਖ਼ਤਰਾ ਖਡ਼੍ਹਾ ਹੋ ਜਾਂਦਾ। ੲਿਸ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਅਾਗੂ ਰਘੁਨਾਥ ਝਾਅ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗੲੇ। ੳੁਨ੍ਹਾਂ ਦੋਸ਼ ਲਾੲਿਅਾ ਕਿ ਲਾਲੂ ਪ੍ਰਸਾਦ ਦੀ ਪਾਰਟੀ ’ਚ ੳੁਨ੍ਹਾਂ ਦਾ ਸਤਿਕਾਰ ਨਹੀਂ ਹੁੰਦਾ ਸੀ।
ੳੁਧਰ ਭਾਜਪਾ ਅਾਗੂ ਤੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ’ਤੇ ਹਮਲਾ ਕਰਦਿਅਾਂ ੳੁਨ੍ਹਾਂ ੳੁਪਰ ਦੋਸ਼ ਲਾੲਿਅਾ ਕਿ ੳੁਹ ਚੋਣਾਂ ’ਚ ਕਾਂਗਰਸ ਨਾਲ ਗਠਜੋਡ਼ ਕਰਕੇ ਰਾਮ ਮਨੋਹਰ ਲੋਹੀਅਾ ਦੀ ਵਿਰਾਸਤ ਨੂੰ ਮਧੋਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਭਾਰਤੀ ਜਨਤਾ ਯੁਵਾ ਮੋਰਚਾ ਦੇ ‘ਪੰਚ ਕਰਾਂਤੀ ਅਭਿਅਾਨ’ ਨੂੰ ਜਾਰੀ ਕਰਨ ਮੌਕੇ ੳੁਨ੍ਹਾਂ ੲਿਹ ਗੱਲ ਅਾਖੀ

Facebook Comment
Project by : XtremeStudioz