Close
Menu

ਬਿਹਾਰ ਚੋਣ: ਭਾਜਪਾ 160 ਸੀਟਾਂ ‘ਤੇ ਲੜੇਗੀ, ਮਾਂਝੀ 20 ਸੀਟਾਂ ‘ਤੇ ਰਾਜ਼ੀ

-- 15 September,2015

ਨਵੀਂ ਦਿੱਲੀ, ਬਿਹਾਰ ਵਿਧਾਨਸਭਾ ਚੋਣ ਲਈ ਐਨਡੀਏ ‘ਚ ਅਖੀਰ ਸੀਟਾਂ ‘ਤੇ ਸਹਿਮਤੀ ਬਣ ਹੀ ਗਈ। ਅੱਜ ਹਿੰਦੁਸਤਾਨ ਅਵਾਮ ਮੋਰਚੇ ਦੇ ਪ੍ਰਧਾਨ ਜੀਤਨਰਾਮ ਮਾਂਝੀ ਦੀ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਤੋਂ ਬਾਅਦ ਗੱਲ ਬਣ ਗਈ। ਅੱਜ ਅਮਿਤ ਸ਼ਾਹ ਨੇ ਐਨਡੀਏ ਦੇ ਬਾਕੀ ਸਾਥੀਆਂ ਦੇ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ। ਸ਼ਾਹ ਨੇ ਕਿਹਾ ਕਿ ਚੋਣ ਲਈ ਐਨਡੀਏ ‘ਚ ਸਹਿਮਤੀ ਬਣ ਗਈ ਹੈ। ਸ਼ਾਹ ਨੇ ਵਿਰੋਧੀ ਪੱਖ ਖ਼ਾਸ ਤੌਰ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਜ਼ੋਰਦਾਰ ਹਮਲਾ ਬੋਲਣ ਤੋਂ ਬਾਅਦ ਸੀਟਾਂ ਦਾ ਐਲਾਨ ਕੀਤਾ। ਸ਼ਾਹ ਨੇ ਕਿਹਾ ਕਿ ਭਾਜਪਾ 160 ਸੀਟਾਂ ‘ਤੇ ਚੋਣ ਲੜੇਗੀ, ਹਮ 20, ਐਲਜੇਪੀ 40 ਤੇ ਰਾਸ਼ਟਰੀ ਲੋਕ ਸਮਤਾ ਪਾਰਟੀ 23 ‘ਤੇ ਚੋਣ ਲੜੇਗੀ। ਸ਼ਾਹ ਨੇ ਐਨਡੀਏ ‘ਚ ਕਿਸੇ ਤਰ੍ਹਾਂ ਦੇ ਮਤਭੇਦ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ।

Facebook Comment
Project by : XtremeStudioz