Close
Menu

ਬਿਹਾਰ ਵਿਚ ਸਕੂਲ ਮੁਖੀ ਦੀ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ

-- 29 June,2015

ਪਟਨਾ, 29 ਜੂਨ-ਬਿਹਾਰ ਦੇ ਨਾਲੰਦਾ ਜ਼ਿਲੇ੍ਹ ਵਿਚ 2 ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਭੜਕੀ ਭੀੜ ਨੇ ਦੇਵੇਂਦਰ ਪਬਲਿਕ ਸਕੂਲ (ਡੀ.ਪੀ.ਐਸ) ਦੇ ਮੁਖੀ ਦਵੇਂਦਰ ਪ੍ਰਸਾਦ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ | ਇਸ ਦੇ ਬਾਅਦ ਪੂਰੇ ਸਕੂਲ ਨੂੰ ਅੱਗ ਲਾ ਦਿੱਤੀ ਅਤੇ ਸਕੂਲ ਦੇ ਦੋ ਵਾਹਨ ਵੀ ਫੂਕ ਦਿੱਤੇ |
ਨਾਲੰਦਾ ਦੇ ਐਸ.ਪੀ ਸਿਧਾਰਥ ਮੋਹਨ ਜੈਨ ਨੇ ਦੱਸਿਆ ਕਿ ਦੇਵੇਂਦਰ ਪ੍ਰਸਾਦ ਨੇ ਪਟਨਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ | ਉਸ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ | ਸੂਚਨਾ ਅਨੁਸਾਰ ਲਹੁਆਰ ਪਿੰਡ ਦੇ ਸ਼ਿਆਮ ਕਿਸ਼ੋਰ ਸਿੰਘ ਦਾ ਪੁੱਤਰ ਸਾਗਰ ਰਾਜ (ਐਲ ਕੇ ਜੀ, 6 ਸਾਲ) ਤੇ ਪਚਵਾੜਾ ਪਿੰਡ ਨਿਵਾਸੀ ਮਨੋਹਰ ਪ੍ਰਸਾਦ ਸਿੰਘ ਦਾ ਬੇਟਾ ਰਵੀ ਕੁਮਾਰ (ਚੌਥੀ ਜਮਾਤ, 11 ਸਾਲ) ਦੀਆਂ ਲਾਸ਼ਾਂ ਐਤਵਾਰ ਸਵੇਰੇ ਸਕੂਲ ਦੇ ਨੇੜੇ ਖੱਡ ‘ਚੋਂ ਮਿਲੀਆਂ | ਮਿ੍ਤਕ ਸਾਗਰ ਦੇ ਭਰਾ ਅਮਿ੍ਤ ਰਾਜ ਜੋ ਉਸੇ ਸਕੂਲ ‘ਚ ਪੜ੍ਹਦਾ ਹੈ, ਨੇ ਦੱਸਿਆ ਕਿ ਸਵੇਰੇ ਸਵੇਰੇ ਸਕੂਲ ‘ਚ ਰਹਿਣ ਵਾਲੇ ਸਾਰੇ ਛੇ ਵਿਦਿਆਰਥੀ ਪਖਾਨੇ ਲਈ ਗਏ ਸਨ | ਦੋਵੇਂ ਬੱਚੇ ਖੱਡ ‘ਚ ਡਿੱਗ ਪਏ ਤੇ ਉਨ੍ਹਾਂ ਦੀ ਮੌਤ ਹੋ ਗਈ | ਘਟਨਾ ਦੀ ਖਬਰ ਮਿਲਣ ‘ਤੇ ਲੋਕ ਇਕੱਠੇ ਹੋ ਗਏ | ਇਕ ਪੁਲਿਸ ਅਧਿਕਾਰੀ ਅਨੁਸਾਰ ਲੋਕਾਂ ਦਾ ਦੋਸ਼ ਸੀ ਕਿ ਸਕੂਲ ਕਰਮੀਆਂ ਨੇ ਬੱਚਿਆਂ ਦੀ ਹੱਤਿਆ ਕਰਕੇ ਲਾਸ਼ਾਂ ਖੱਡ ‘ਚ ਸੁੱਟੀਆਂ | ਗੁੱਸੇ ‘ਚ ਆਏ ਲੋਕਾਂ ਨੇ ਸਕੂਲ ਮੁਖੀ ‘ਤੇ ਅਤੇ ਸਕੂਲ ‘ਤੇ ਹਮਲਾ ਕਰ ਦਿੱਤਾ |

Facebook Comment
Project by : XtremeStudioz