Close
Menu

ਬਿੱਗ ਬਾਸ ਦੇ ਬਾਅਦ ਇਕ ਹੋਰ ਰਿਐਲਟੀ ਸ਼ੋਅ ਕਰਨਗੇ ਸਲਮਾਨ

-- 09 October,2016

ਨਵੀਂ ਦਿੱਲੀ—ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ‘ਬੱਗ ਬਾਸ ਸੀਜ਼ਨ 10’ ਦੇ ਬਾਅਦ ਇਕ ਹੋਰ ਰਿਐਲਟੀ ਸ਼ੋਅ ‘ਚ ਨਜ਼ਰ ਆਉਣਗੇ। ਉਹ ਇਨੀ ਦਿਨੀ ‘ਬਿੱਗ ਬਾਸ’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ, ਜਿਸਦਾ 10ਵਾਂ ਸੀਜ਼ਨ 16 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਇਸ ਰਿਐਲਟੀ ਸ਼ੋਅ ‘ਚ ਹੀ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ‘ਬਿੱਗ ਬਾਸ’ ਦੇ ਇਲਾਵਾ ਇਕ ਹੋਰ ਰਿਐਲਟੀ ਸ਼ੋਅ ‘ਚ ਵੀ ਕੰਮ ਕਰਨਗੇ । ਉਨ੍ਹਾਂ ਨੇ ਹਾਲ ਹੀ ‘ਚ ਦੱਸਿਆ ਹੈ ਕਿ ‘ਬਿੱਗ ਬਾਸ 10’ ਦੇ ਬਾਅਦ ਉਹ ਇਕ ਰਿਐਲਟੀ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰਨਗੇ। ਉਨ੍ਹਾਂ ਨੇ ਕਿਹਾ , ”ਇਸ ਸ਼ੋਅ ਦਾ ਕੰਨਸੈਪਟ ਵੀ ‘ਬਿੱਗ ਬਾਸ’ ਵਰਗਾ ਹੀ ਹੈ। ਅੰਤਰ ਸਿਰਫ ਇਨਾ ਹੈ ਕਿ ਇਸ ਸ਼ੋਅ ‘ਚ ਪ੍ਰਤੀਯੋਗੀਆਂ ਨੂੰ ਫਾਰਮ ‘ਚ ਖੇਤੀਬਾੜੀ ਕਰਨੀ ਹੋਵੇਗੀ। ਇਸ ਨੂੰ ਇਕ ਵੱਡੀ ਜਗ੍ਹਾ ‘ਤੇ ਸ਼ੂਟ ਕੀਤਾ ਜਾਵੇਗਾ, ਜਿੱਥੇ ਮਿੱਟੀ, ਜਾਨਵਰ, ਰੁੱਖ, ਪੌਦੇ, ਸਬਜ਼ੀਆਂ ਸਾਰਾ ਕੁਝ ਦੇਖਣ ਨੂੰ ਮਿਲੇਗਾ। ਸ਼ੋਅ ਦੌਰਾਨ ਕੁਝ ਅਜਿਹਾ ਦੇਖਣ ਨੂੰ ਮਿਲੇਗਾ, ਜਿੰਨ੍ਹਾਂ ਨੂੰ ਨਿੱਜੀ ਤੌਰ ‘ਤੇ ਮੈਂ ਕਰਦਾ ਰਿਹਾ ਹਾਂ। ਇਹ ਇਕ ਵਿਦੇਸ਼ੀ ਸ਼ੋਅ ਹੈ, ਜਿਸ ਦਾ ਭਾਰਤੀ ਵਰਜਨ ਅਸੀਂ ਬਣਾਉਣ ਜਾ ਰਹੇ ਹਾਂ।”
ਜਾਣਕਾਰੀ ਮੁਤਾਬਕ ‘ਦ ਫਾਰਮ’ ਨਾਲ ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਜੁੜੀ ਹੋਈ ਹੈ। ਯੂਲੀਆ ਨੇ ਵੀ ਸਲਮਾਨ ਨੂੰ ਇਸ ਸ਼ੋਅ ਦਾ ਇੰਡੀਅਨ ਵਰਜਨ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨਾਲ ਇਸ ਸ਼ੋਅ ‘ਚ ਯੂਲੀਆ ਵੀ ਨਜ਼ਰ ਆਵੇਗੀ।

Facebook Comment
Project by : XtremeStudioz