Close
Menu

ਬਿੱਡ ਨੂੰ ਲੈ ਕੇ ਕਈ ਮਹੱਤਵਪੂਰਨ ਨੁਕਤੇ ਹਾਲੇ ਵਿਚਾਰਨੇ ਬਾਕੀ : ਕੈਥਲੀਨ ਵਿੱਨ

-- 09 September,2015

ਟੋਰਾਂਟੋ- ਬੇਸ਼ੱਕ ਟੋਰਾਂਟੋ ਲਈ 2024 ਦੀਆਂ ਸਮਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਬਿੱਡ ਕਰਨ ਲਈ ਸਿਰਫ਼ ਇਕ ਹਫ਼ਤੇ ਦਾ ਸਮਾਂ ਹੀ ਰਹਿ ਗਿਆ ਹੈ, ਪਰ ਮੇਅਰ ਜੌਨ ਟੋਰੀ ਅਤੇ ਪ੍ਰੀਮੀਅਰ ਕੈਥਲੀਨ ਵਿੱਨ ਵੱਲੋਂ ਮੰਗਲਵਾਰ ਨੂੰ ਇਹ ਬਿਆਨ ਦਿੱਤਾ ਗਿਆ ਹੈ ਕਿ ਇਸ ਫ਼ੈਸਲੇ ਨੂੰ ਲੈਣ ਤੋਂ ਪਹਿਲਾਂ ਹਾਲੇ ਵੀ ਕਈ ਅਜਿਹੇ ਮਹੱਤਵਪੂਰਨ ਸਵਾਲ ਹੱਲ ਕਰਨੇ ਬਾਕੀ ਹਨ, ਜਿਨ੍ਹਾਂ ਨੂੰ ਹੱਲ ਕੀਤੇ ਬਿਨਾ ਇਸ ਬਿੱਡ ਸੰਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਜਾ ਸਕਦਾ।

ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਟੋਰੀ ਅਤੇ ਵਿੱਨ ਵੱਲੋਂ ਇਸ ਬਿੱਡ ਸੰਬੰਧੀ ਕੁੱਝ ਮਹੱਤਵਪੂਰਨ ਨੁਕਤਿਆਂ ‘ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਥਲੀਨ ਵਿੱਨ ਨੇ ਕਿਹਾ ਕਿ ਪੈਨ ਐਮ ਖੇਡਾਂ ਵਿਚ ਮਿਲੀ ਸਫ਼ਲਤਾ ਤੋਂ ਬਾਅਦ ਉਹ ਵਿਅਕਤੀਗਤ ਪੱਧਰ ‘ਤੇ ਇਸ ਬਿੱਡ ਵਿਚ ਸ਼ਾਮਿਲ ਹੋਣ ਦੀ ਹਾਮੀ ਭਰਦੀ ਹਨ, ਪਰ ਇਸ ਮਾਮਲੇ ਵਿਚ ਕੋਈ ਵੀ ਅੰਤਿਮ ਕਦਮ ਚੁੱਕਣ ਤੋਂ ਪਹਿਲਾਂ ਉਹ ਮਿਜ਼ਬਾਨੀ ਵਿਚ ਆਉਣ ਵਾਲੇ ਪੂਰੇ ਖਰਚੇ ਬਾਰੇ ਸਪਸ਼ਟ ਹੋਣਾ ਚਾਹੁੰਦੀ ਹਨ।

ਇਸਦੇ ਨਾਲ ਹੀ ਵਿੱਨ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਚੋਣਾਂ ਅਤੇ ਬਣਨ ਵਾਲੀ ਨਵੀਂ ਸਰਕਾਰ ਵੱਲੋਂ ਇਸ ਬਿੱਡ ਵਿਚ ਦਿਲਚਸਪੀ ਲਈ ਜਾਵੇਗੀ ਕਿ ਨਹੀਂ, ਇਸ ਬਾਰੇ ਵੀ ਹਾਲੇ ਸਪਸ਼ਟ ਕੋਈ ਅੰਦਾਜ਼ਾ ਨਹੀਂ ਲੱਗ ਸਕਿਆ ਹੈ। ਪਰ ਉਨ੍ਹਾਂ ਇਹ ਯਕੀਨ ਦਵਾਇਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਸੰਬੰਧ ਵਿਚ ਲਾਜ਼ਮੀ ਤੌਰ ‘ਤੇ ਕੋਈ ਅੰਤਿਮ ਫ਼ੈਸਲਾ ਛੇਤੀ ਹੀ ਲਿਆ ਜਾਵੇਗਾ।

Facebook Comment
Project by : XtremeStudioz