Close
Menu

ਬਿੱਲ ਸੀ-24 ‘ਤੇ ਵਿਰੋਧੀ ਪਾਰਟੀਆਂ ਦੀ ਸੌੜੀ ਸਿਆਸਤ- ਕ੍ਰਿਸ ਅਲੈਗਜ਼ੈਂਡਰ

-- 29 July,2015

ਮਿਸੀਸਾਗਾ : ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸਿ਼ਪ ਮੰਤਰੀ ਕ੍ਰਿਸ ਅਲੈਗਜ਼ੈਂਡਰ ਵਲੋਂ ਕੱਲ ਸਿਟੀਜ਼ਨਸਿ਼ਪ ਅਤੇ ਇੰਮੀਗ੍ਰੇਸ਼ਨ ਦੇ ਦਫ਼ਤਰ ਵਿਖੇ ਇੱਕ ਵਿਸ਼ਾਲ ਪ੍ਰੈਸ ਕਾਨਫਰੈਂਸ ਕੀਤੀ ਗਈ। ਉਨ੍ਹਾਂ ਇਸ ਮੌਕੇ ਦਸਿਆਂ ਕਿ ਕੈਨੇਡਾ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸਿ਼ਪ ਵਿਚ ਜੋ ਬੀਤੇ ਸਮੇਂ ਵਿਚ ਸੁਧਾਰ ਹੋਇਆ ਹੈ ਉਹ ਬੜਾ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦਸਿਆ ਕਿ ਸਾਲ 2014 ਵਿਚ 260,000 ਇਮੀਗਰਾਂਟ ਲੋਕ ਕੈਨੇਡਾ ਆਏ ਅਤੇ ਇਸ ਸਾਲ ਹੂ 261,000 ਲੋਕਾਂ ਨੂੰ ਸਿਟੀਜ਼ਨਸਿ਼ਪ ਪ੍ਰਦਾਨ ਕੀਤੀ ਗਈ। ਉਨ੍ਹਾਂ ਦਸਿਆ ਕਿ ਜੀ-7 ਦੇ ਦੇਸ਼ਾਂ ਵਿਚ ਅਗਰ ਕੁੱਲ 37,000 ਰਿਫੂਜੀ ਆਏ ਹਨ ਤਾਂ ਇਕੱਲੇ ਕੈਨੇਡਾ ਵਿਚ ਇਨ੍ਹਾਂ ਦੀ ਗਿਣਤੀ 27,000 ਹੈ।

ਕੰਸਰਵੇਟਿਵ ਵਿਰੋਧੀ ਉਮੀਦਵਾਰਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਜ਼ੁਰਮ ਕਰਨ ਵਾਲੇ ਇੰਮੀਗਰੈਂਟ ਤੋਂ ਬਣੇ ਸਿਟੀਜ਼ਨ ਦੀ ਨਾਗਰਿਕਤਾ ਕਦੇ ਵੀ ਰੱਦ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਕੰਸਰਵੇਟਿਵ ਸਰਕਾਰ ਨੇ ਸਿਟੀਜ਼ਨਸਿ਼ਪ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ ਹੈ। ਇਕ ਫੱਸਟ ਕਲਾਸ ਨਾਗਰਿਕਤਾ ਅਤੇ ਦੂਜੀ ਸੈਕੰਡ ਦਰਜੇ ਦੀ ਨਾਗਰਿਕਤਾ। ਕੁੱਝ ਵਿਰੋਧੀ ਉਮੀਦਵਾਰਾਂ ਵਲੋਂ ਅਜਿਹੇ ਲੋਕਾਂ ਦੀ ਨਾਗਰਿਕਤਾ ਰੱਦ ਹੋਣ ਦੀ ਸੂਰਤਹਾਲ ਵਿਚ ਉਨ੍ਹਾਂ ਦੇ ਕਿਥੇ ਜਾਣ ਦੇ ਸੰਕੇ ਪੈਦਾ ਕੀਤੇ ਜਾ ਰਹੇ ਹਨ।

ਇੰਮੀਗ੍ਰੇਸ਼ਨ ਮਨਿਸਟਰ ਨੇ ਇਨ੍ਹਾਂ ਨੂੰ ਗੁਮਰਾਹਕੁੰਨ ਅਤੇ ਭੈਭੀਤ ਕਰਨ ਵਾਲੀਆਂ ਅਫਵਾਹਾਂ ਅਤੇ ਅਤਿਵਾਦੀਆਂ ਨੂੰ ਸ਼ਹਿ ਦੇਣ ਵਾਲੀਆਂ ਗਲਾਂ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਜਿਨ੍ਹਾਂ ਲੋਕਾਂ ਦੀ ਸਿਟੀਜ਼ਨਸਿ਼ਪ ਰੱਦ ਹੋਵੇਗੀ ਉਨ੍ਹਾਂ ਵਿਚ ਉਹ ਲੋਕ ਹਨ ਜਿਨ੍ਹਾਂ ਵਲੋਂ

–       ਨਾਗਰਿਕਤਾ ਗੱਲਤ ਢੰਗ ਨਾਲ ਜਾਂ ਫਰਜ਼ੀ ਜਾਣਕਾਰੀ ਤਹਿਤ ਲਈ ਹੋਵੇ

–       ਕੈਨੇਡਾ ਖਿਲਾਫ਼ ਸਿਪਾਹੀ ਦੇ ਤੌਰ ਤੇ ਜਾਂ ਕਿਸੇ ਹੋਰ ਅਤਿਵਾਦੀ ਸੰਗਠਨ ਨਾਲ ਰੱਲ ਕੇ ਲੜਾਈ ਵਿਚ ਹਿੱਸਾ ਲਿਆ ਹੋਵੇ

–       ਕਿਸੇ ਵੀ ਵਿਦ੍ਰੋਹ, ਦੇਸ਼ ਧ੍ਰੋਹ, ਜਸੂਸੀ ਜਾਂ ਉਮਰ ਕੈਦ ਲਈ ਸਜ਼ਾ ਯਾਫਤਾ ਹੋਵੇ

–       ਜਾਂ ਉਹ ਅਤਿਵਾਦੀ ਗਤਿਵਿਧੀਆਂ ਕਾਰਣ ਦੋਸ਼ੀ ਸਾਬਤ ਜਾਂ ਉਸ ਦੇ ਬਰਾਬਰ ਦੇ ਜ਼ੁਰਮ ਲਈ ਕਿਸੇ ਹੋਰ ਦੇਸ਼ ਵਿਚ 5 ਸਾਲ ਜਾਂ ਉਸ ਤੋਂ ਵੱਧ ਲਈ ਦੋਸ਼ੀ ਸਾਬਤ ਹੋ ਚੁੱਕਿਆ ਹੋਵੇ

ਮਨਿਸਟਰ ਨੇ ਸਪਸ਼ਟ ਕੀਤਾ ਕਿ ਸੱਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਐਸੇ ਲੋਕ ਹਨ ਜਿਨਾਂ ਕੋਲ ਕੈਨੇਡਾ ਅਤੇ ਹੋਰ ਕਿਸੇ ਮੁਲ੍ਹਕ ਦੀ ਵੀ ਨਾਗਰਿਕਤਾ ਵੀ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਕੈਨੇਡੀਅਨ ਨਾਗਰਿਕਤਾ ਤਾਂ ਲੈ ਰੱਖੀ ਹੈ ਪਰ ਉਹ ਆਪਣੇ ਪਹਿਲੇ ਮੁਲ੍ਹਕ ਵਿਚ ਹੀ ਰਹਿ ਰਹੇ ਹਨ। ਇਨ੍ਹਾਂ ਵਿਚੋਂ ਕਈ ਲੋਕ ਕੈਨੇਡੀਅਨ ਪਾਸਪੋਰਟ ਸਦਕਾ ਕਿਸੇ ਵੀ ਮੁਲ੍ਹਕ ਵਿਚ ਆ ਜਾ ਸਕਦੇ ਹਨ। ਇਹ ਲੋਕ ਗੰਭੀਰ ਬੀਮਾਰੀ ਦੇ ਇਲਾਜ਼ ਸਮੇਂ ਕੈਨੇਡੀਅਨ ਹੈਲਥਕੇਅਰ ਦੀ ਵਰਤੋਂ ਕਰਦੇ ਹਨ ਜਾਂ ਪੈਨਸ਼ਨ ਜਾਂ ਹੋਰ ਫਾਇਦਿਆਂ ਲਈ ਕੈਨੇਡਾ ਨੂੰ ਯਾਦ ਕਰਦੇ ਹਨ ਅਤੇ ਇਸ ਨਾਲ ਕੈਨੇਡੀਅਨ ਲੋਕਾਂ ਤੇ ਵਾਧੂ ਬੋਝ ਪੈਂਦਾ ਹੈ। ਇਸ ਸਮਸਿਆ ਦੇ ਹੱਲ ਲਈ ਅਸੀਂ ਸਿਟੀਜ਼ਨਸਿ਼ਪ ਦੇ ਕਾਨੂੰਨ ਵਿਚ ਸੋਧ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਕਿਹਾ ਕਿ ਦੋਹਰੀ  ਨਾਗਰਿਕਤਾ ਵਾਲਿਆਂ ਦੀ ਕੈਨੇਡੀਅਨ ਨਾਗਰਿਕਤਾ ਉਦੋਂ ਹੀ ਰੱਦ ਹੋਵੇਗੀ ਜਦੋਂ ਕੋਰਟ ਵਲੋਂ ਅਤਿਵਾਦੀ ਗਤਿਵਿਧੀਆਂ ਵਿਚ ਸ਼ਾਮਲ ਹੋਣ ਕਰਕੇ ਦੋਸ਼ ਸਾਬਤ ਹੋ ਚੁੱਕੇ ਹੋਣਗੇ।

ਇਥੇ ਇਹ ਵਰਨਣਯੋਗ ਹੈ ਕਿ ਯੂਨਾਈਟਿਡ ਨੇਸ਼ਨ ਦੇ 1961 ਦੇ ਕਾਨੂੰਨ ਮੁਤਾਬਿਕ ਕਿਸੇ ਵੀ ਵਿਅਕਤੀ ਦੀ ਕੈਨੇਡੀਅਨ ਨਾਗਰਿਕਤਾ ਰੱਦ ਨਹੀਂ ਕੀਤੀ ਜਾ ਸਕਦੀ ਜਿਸ ਕੋਲ ਕਿਸੇ ਹੋਰ ਦੇਸ਼ ਵਿਚ ਜਾਣ ਦਾ ਵਿਕਲਪ ਮੌਜੂਦ ਨਾ ਹੋਵੇ।

Facebook Comment
Project by : XtremeStudioz