Close
Menu

ਬਿੱਲ ਸੀ-51 ਦਾ ਵਿਰੋਧ, ਕੈਲਗਰੀ ਵਿੱਚ ਰੋਸ ਪ੍ਰਦਰਸ਼ਨ

-- 20 April,2015

ਕੈਲਗਰੀ, ਕੈਨੇਡਾ ਭਰ ਵਿੱਚ ਬਿੱਲ ਸੀ-51 ਵਿਰੁੱਧ ਰੋਸ ਰੈਲੀਆਂ ਤੇ ਮੁਜ਼ਾਹਰੇ ਹੋਏ। ਇਸ ਲੜੀ ਤਹਿਤ ਕੈਲਗਰੀ ਦੇ ਸਿਟੀ ਹਾਲ ਦੇ ਦਫ਼ਤਰ ਅੱਗੇ ਇੱਥੋਂ ਦੀਆਂ ਸਰਗਰਮ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰੇ ਉਸ ਸਮੇਂ ਹੋ ਰਹੇ ਹਨ, ਜਦੋਂ  ਬਿੱਲ ਸੀ-51 ਨੂੰ ਪਾਸ ਕਰਾਉਣ ਲਈ ਹਾਰਪਰ ਸਰਕਾਰ ਇਸ ਨੂੰ ਅਗਲੇ ਹਫ਼ਤੇ ਸੰਸਦ ਵਿੱਚ ਫਾਈਨਲ ਵੋਟਿੰਗ ਲਈ ਪੇਸ਼ ਕਰ ਰਹੀ ਹੈ।

ਵਰਨਣਯੋਗ ਹੈ ਕਿ ਹਾਰਪਰ ਸਰਕਾਰ ਵੱਲੋਂ ਕੈਨੇਡਾ ਨੂੰ ਅਤਿਵਾਦੀਆਂ ਤੋਂ ਵਧਦੇ ਖ਼ਤਰਿਆਂ ਦੇ ਸਨਮੁੱਖ ਅਤਿਵਾਦ ਵਿਰੋਧੀ ਬਿੱਲ ਸੀ-51 ਬਣਾਉਣ ਦੀ ਵਕਾਲਤ ਕੀਤੀ ਜਾ ਰਹੀ ਹੈ, ਜਦੋਂਕਿ ਦੂਜੇ ਪਾਸੇ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਦਾ ਸਖ਼ਤ ਵਿਰੋਧ ਕਰ ਰਹੀਆਂ ਹਨ। ਇਸ ਵਿਰੋਧ ਕਾਰਨ ਬਿੱਲ ਵਿੱਚ ਕੁਝ ਮਾਮੂਲੀ ਸੋਧਾਂ ਵੀ ਕੀਤੀਆਂ ਗਈਆਂ ਹਨ। ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਤਰਕ ਹੈ ਕਿ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਪੁਲੀਸ ਨੂੰ ਵੱਧ ਅਧਿਕਾਰ ਮਿਲਣ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ ਦਾ ਖਦਸ਼ਾ ਹੈ।
ਅੱਜ ਕੈਲਗਰੀ ਵਿੱਚ ਮੁਜ਼ਾਹਰਾਕਾਰੀ ‘ਕਿੱਲ ਦਾ ਬਿੱਲ’ ਨੇ ਸੀਕਰੇਟ ਪੁਲੀਸ, ‘‘ਅਸੀਂ ਅਤਿਵਾਦੀ ਨਹੀਂ ਹਾਂ’, ‘ਨੋ ਸਟੇਟ  ਟੈਰਰ’ ਵਰਗੇ ਨਾਅਰਿਆਂ ਨਾਲ  ਲਿਖੇ ਬੈਨਰ ਚੁੱਕੀ ਨਾਅਰੇਬਾਜ਼ੀ ਕਰ ਰਹੇ ਸਨ। ਬੁਲਾਰਿਆਂ ਦਾ ਕਹਿਣਾ ਸੀ ਕਿ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਨਾ ਸਿਰਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ, ਸਗੋਂ ਇਹ ਬਿੱਲ ‘ਚਾਰਟਰ ਆਫ ਰਾਈਟਸ’ ਦਾ ਵੀ ਵਿਰੋਧੀ ਹੈ। ਕੈਲਗਰੀ ਦੇ ਰੋਸ ਪ੍ਰਦਰਸ਼ਨ ਵਿੱਚ ਪੰਜਾਬੀ ਭਾਈਚਾਰੇ ਵੱਲੋਂ  ਮਾਸਟਰ ਭਜਨ ਸਿੰਘ, ਗੁਰਬਚਨ ਬਰਾੜ, ਹਰਚਰਨ ਸਿੰਘ ਪਰਹਾਰ, ਹਰੀਪਾਲ, ਗੁਰਦੀਪ ਕੌਰ ਪਰਹਾਰ ਅਤੇ ਸੁਰਿੰਦਰ ਕੌਰ ਗਿੱਲ ਸ਼ਾਮਲ ਹੋਏ।

Facebook Comment
Project by : XtremeStudioz