Close
Menu

ਬਿੱਲ-46 ਦੇ ਖਿਲਾਫ ਯੂਨੀਅਨ ਵਲੋਂ ਕਾਨੂੰਨੀ ਲੜਾਈ ਸ਼ੁਰੂ

-- 20 December,2013

ਐਡਮਿੰਟਨ ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਅਲਬਰਟਾ ਦੀ ਯੂਨੀਅਨ ਵਲੋਂ ਨਵੇਂ ਕਾਨੂੰਨੀ ਬਿੱਲ-46 ਨੂੰ ਲੈ ਕੇ ਲੇਬਰ ਕੋਰਟ ‘ਚ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਮੇਂ ਜਾਰੀ ਕੀਤੇ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਬਿੱਲ ਸੰਵਿਧਾਨ ਅਨੁਸਾਰ ਦਿੱਤੇ ਹੋਏ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਹੈ। ਪਬਲਿਕ ਸਰਵਿਸ ਵਰਕਰਾਂ ਦੀਆਂ ਤਨਖਾਹਾਂ ਨੂੰ ਕੰਟਰੋਲ ਕਰਨ ਲਈ ਅਤੇ ਯੂਨੀਅਨ ਨਾਲ ਕੀਤੇ ਜਾਣ ਵਾਲੇ ਤਿੰਨ ਸਾਲਾਂ ਦੇ ਸਮਝੌਤੇ ਨੂੰ, ਜੋ ਕਿ ਮਾਰਚ ‘ਚ ਰੀਨਿਊ ਕੀਤਾ ਜਾਣਾ ਹੈ, ਵੀ ਤੋੜ ਦਿੱਤਾ ਗਿਆ ਹੈ। ਇਸ ਬਿੱਲ ਨੂੰ 31 ਜਨਵਰੀ, 2014 ਤੋਂ ਲਾਗੂ ਕਰਕੇ ਇਸ ‘ਚ ਪਹਿਲੇ ਦੋ ਸਾਲਾਂ ‘ਚ 0 ਫੀਸਦੀ ਅਤੇ ਤੀਜੇ ਅਤੇ ਚੌਥੇ ਸਾਲ ਇਕ ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਇਸ ਨਾਲ 22,000 ਤੋਂ ਵੱਧ ਯੂਨੀਅਨ ਦੇ ਮੈਂਬਰ ਪ੍ਰਭਾਵਿਤ ਹੋਣਗੇ। ਇਸ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਬਿੱਲ ਤਾਂ ਇਕ ਧੁੰਦ ਦੇ ਬੱਦਲ ਵਾਂਗ ਹੈ। ਸਰਕਾਰ ਦੇ ਬੁਲਾਰੇ ਦੇਵ ਹੈਨਕੌਕ ਨੇ ਕਿਹਾ ਕਿ ਅਜੇ ਇਸ ਬਿੱਲ-46 ਨੂੰ ਪਾਸ ਕਰਨ ਲਈ ਬਹਿਸ ਦੇ ਕਈ ਮੁੱਦੇ ਹਨ। ਇਸ ਬਿੱਲ-46 ਲਈ ਲੇਬਰ ਕੋਰਟ ‘ਚ 6, 7, 8, 9 ਜਨਵਰੀ ਦੀਆਂ ਤਾਰੀਖਾਂ ਨਿਸ਼ਚਿਤ ਹੋਈਆਂ ਹਨ।

Facebook Comment
Project by : XtremeStudioz