Close
Menu

ਬੀਅਰ ਕੈਨ ‘ਤੇ ਮਹਾਤਮਾ ਗਾਂਧੀ ਦੀ ਤਸਵੀਰ; ਕੰਪਨੀ ਨੇ ਮੰਗੀ ਮੁਆਫ਼ੀ

-- 05 January,2015

ਵਾਸ਼ਿੰਗਟਨ, ਇਕ ਅਮਰੀਕੀ ਕੰਪਨੀ ਵੱਲੋਂ ਬੀਅਰ ਕੈਨ ਅਤੇ ਬੋਤਲ ਉੱਤੇ ਮਹਾਤਮਾ ਗਾਂਧੀ ਦੀ ਤਸਵੀਰ ਲਾਉਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਇਸ ਖ਼ਿਲਾਫ਼ ਹੈਦਰਾਬਾਦ ਦੀ ਇਕ ਅਦਾਲਤ ਵਿੱਚ ਪਟੀਸ਼ਨ ਪਾ ਕੇ ਇਸ ਨੂੰ ਰਾਸ਼ਟਰ ਪਿਤਾ ਦਾ ਅਪਮਾਨ ਦੱਸਿਆ ਗਿਆ ਜਿਸ ਮਗਰੋਂ ਕੰਪਨੀ ਨੇ ਮੁਆਫ਼ੀ ਮੰਗ ਲਈ। ਕਨੈਕਟੀਕਟ ਆਧਾਰਤ ਨਿਊ ਇੰਗਲੈਂਡ ਬ੍ਰਯੁਇੰਗ ਕੰਪਨੀ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਫੋਟੋ ਲਾਉਣ ਦੀ ਮਨਸ਼ਾ ਸ਼ਾਂਤੀ ਦੇ ਦੂਤ ਨੂੰ ਸ਼ਰਧਾਂਜਲੀ ਭੇਟ ਕਰਨਾ ਸੀ ਅਤੇ ਮਹਾਤਮਾ ਗਾਂਧੀ ਦੀ ਪੋਤੀ ਤੇ ਪੋਤਰੇ ਨੇ ਇਸ ਮਾਰਕੇ ਦੀ ਸ਼ਲਾਘਾ ਕੀਤੀ ਹੈ।  ਇਸ ਵਿਰੁੱਧ ਮੈਟਰੋਪਾਲਿਟਨ ਮੈਜਿਸਟਰੇਟ ਸਾਇਬਰਾਬਾਦ ਦੀ ਅਦਾਲਤ ਵਿੱਚ ਵਕੀਲ ਜਨਾਰਦਨ ਗੌੜ ਨੇ ਪਟੀਸ਼ਨ ਦਾਖ਼ਲ ਕੀਤੀ। ਉਸ ਨੇ ਦਲੀਲ ਦਿੱਤੀ ਕਿ ਬੀਅਰ ਕੈਨ ‘ਤੇ ਮਹਾਤਮਾ ਮਾਂਧੀ ਦੀ ਤਸਵੀਰ ਲਾਉਣਾ ਅਤਿ ਨਿੰਦਣਯੋਗ ਹੈ। ਇਸ ਨੂੰ ਕੌਮੀ ਮਾਣ ਦੀ ਨਿਰਾਦਰੀ ਦੀ ਰੋਕਥਾਮ ਐਕਟ 1971 ਅਤੇ ਆਈਪੀਸੀ ਦੀ ਧਾਰਾ 124-ਏ (ਭੜਕਾਊ ਸ਼ਬਦਤਹਿਤ ਜੁਰਮ ਦੱਸਿਆ ਗਿਆ। ਇਸ ਪਟੀਸ਼ਨ ਨੂੰ ਭਲਕ ਵਾਸਤੇ ਸੁਣਵਾਈ ਲਈ ਰੱਖਿਆ ਗਿਆ।

Facebook Comment
Project by : XtremeStudioz