Close
Menu

ਬੀਜਿੰਗ ‘ਚ ਹਨੇਰੀ ਨੂੰ ਲੈ ਕੇ ਅਲਰਟ ਜਾਰੀ

-- 18 July,2015

ਬੀਜਿੰਗ-ਬੀਜਿੰਗ ‘ਚ ਹਨੇਰੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ। ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਫੰਗਸ਼ਾਨ ਅਤੇ ਮੇਂਟੋਗੋ ਜ਼ਿਲੇ ‘ਚ ਵੀਰਵਾਰ ਰਾਤ ਤੋਂ ਹੋ ਰਹੀ ਵਰਖਾ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸ਼ਹਿਰੀ ਇਲਾਕੇ ਦੀਆਂ ਸੜਕਾਂ ਤੋਂ ਪਾਣੀ ਹਟਾ ਰਹੇ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੀਜਿੰਗ ‘ਚ ਤਾਪਮਾਨ ਸ਼ਨੀਵਾਰ ਤੋਂ ਸੋਮਵਾਰ ਤੱਕ 40 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੇ ਆਸਾਰ ਹਨ ਅਤੇ ਤਿੰਨ ਦਿਨਾਂ ਤੱਕ ਵਰਖਾ ਜਾਰੀ ਰਹੇਗੀ।

Facebook Comment
Project by : XtremeStudioz