Close
Menu

ਬੀਫ ਖਾਣ ਦੀ ਅਫ਼ਵਾਹ ਤੋਂ ਬਾਅਦ ਪਿੰਡ ਵਾਸੀਆਂ ਨੇ ਇਕ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰਿਆ

-- 01 October,2015

ਦਾਦਰੀ, ਸੋਮਵਾਰ ਰਾਤ ਨਵੀਂ ਦਿੱਲੀ ਦੇ ਨਜ਼ਦੀਕ ਇਕ 50 ਸਾਲਾਂ ਵਿਅਕਤੀ ਨੂੰ ਭੀੜ ਨੇ ਇਸ ਲਈ ਕੁੱਟ ਕੁੱਟ ਕੇ ਮਾਰ ਦਿੱਤਾ ਕਿਉਂਕਿ ਅਫ਼ਵਾਹ ਸੀ ਕਿ ਉਸ ਵਿਅਕਤੀ ਤੇ ਉਸ ਦੇ ਪਰਿਵਾਰ ਨੇ ਗਾਂ ਦਾ ਮਾਸ ਖਾਧਾ ਤੇ ਆਪਣੇ ਘਰ ‘ਚ ਰੱਖਿਆ ਸੀ। ਇਹ ਘਟਨਾ ਦਿੱਲੀ ਨਾਲ ਲੱਗੇ ਉਤਰ ਪ੍ਰਦੇਸ਼ ਦੇ ਦਾਦਰੀ ‘ਚ ਹੋਈ। ਜਿੱਥੇ ਮੁਹੰਮਦ ਅਖ਼ਲਾਕ ਤੇ ਉਸ ਦੇ ਬੇਟੇ ਨੂੰ ਪਿੰਡ ਵਾਲੇ ਘਰ ਤੋਂ ਬਾਹਰ ਘਸੀਟ ਕੇ ਲੈ ਆਏ। ਪਿੰਡ ਵਾਲਿਆਂ ਨੇ ਇੱਟਾਂ ਨਾਲ ਉਸ ਨੂੰ ਅੰਨ੍ਹੇਵਾਹ ਮਾਰਿਆ ਕੁੱਟਿਆ। ਇਸ ਘਟਨਾ ‘ਚ ਅਖ਼ਲਾਕ ਦੀ ਮੌਤ ਹੋ ਗਈ। ਜਦਕਿ ਉਸ ਦਾ ਬੇਟਾ ਗੰਭੀਰ ਜ਼ਖਮੀ ਦੀ ਹਾਲਤ ‘ਚ ਹਸਪਤਾਲ ‘ਚ ਭਰਤੀ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਭੀੜ ਉਨ੍ਹਾਂ ਦੋਵਾਂ ਨਾਲ ਕੁੱਟ ਮਾਰ ਕਰ ਰਹੀ ਸੀ। ਇਸ ਮਾਮਲੇ ‘ਚ ਪੁਲਿਸ ਨੇ ਦੇਰ ਰਾਤ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਖ਼ਲਾਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ਰਿਜ ‘ਚ ਕੇਵਲ ਮਟਨ ਰੱਖਿਆ ਹੋਇਆ ਸੀ। ਪੁਲਿਸ ਨੇ ਮੀਟ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਇਹ ਪਰਿਵਾਰ ਪਿਛਲੇ 35 ਸਾਲਾਂ ਤੋਂ ਇਸ ਪਿੰਡ ‘ਚ ਰਹਿ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਹੈ।

Facebook Comment
Project by : XtremeStudioz