Close
Menu

ਬੀਬੀ ਜਗੀਰ ਕੌਰ ਖ਼ਿਲਾਫ਼ ਪਟੀਸ਼ਨ ਪਾੳੁਣ ਵਾਲੇ ਵਿਰੁੱਧ ਕੇਸ ਦਰਜ

-- 28 September,2015

ਜਲੰਧਰ, 28 ਸਤੰਬਰ
‘‘ਬੇਗੋਵਾਲ ਦੀ 22 ਏਕੜ ਸਰਕਾਰੀ ਜ਼ਮੀਨ ਉੱਪਰ ਗੈਰਕਾਨੂੰਨੀ ਕਬਜ਼ਾ ਕੀਤੇ ਜਾਣ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਪਾੳੁਣ ਵਾਲੇ ਜਾਰਜ ਸ਼ੁਭ ਨੂੰ ਬੀਬੀ ਜਗੀਰ ਕੌਰ ਅਤੇ ਕਪੂਰਥਲਾ ਪੁਲੀਸ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹ (ਜਾਰਜ ਸ਼ੁਭ) ਗਵਾਹੀ ਲੲੀ ਅਦਾਲਤ ਨਾ ਜਾ ਸਕੇ, ਇਸ ਲਈ ਕਪੂਰਥਲਾ ਪੁਲੀਸ ਨੇ ਝੂਠਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ।’’
ਇਹ ਦੋਸ਼ ਜਾਰਜ ਸ਼ੁਭ ਦੇ ਭਰਾ ਮਖਨਪਾਲ ਸਿੰਘ ਨੇ ਅੱਜ ਇੱਥੇ ਲਗਾਏ। ੳੁਸਨੇ ਦੱਸਿਆ ਕਿ ਜਾਰਜ ਸ਼ੁਭ, ਜੋ ਕਾਂਗਰਸੀ ਆਗੂ ਹੈ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਰੀਬੀ ਹੈ,  ਨੇ ਪਹਿਲਾਂ ਬੀਬੀ ਜਗੀਰ ਕੌਰ ਖ਼ਿਲਾਫ਼ 2011  ਵਿੱਚ ਲੋਕਪਾਲ ਨੂੰ ਸ਼ਿਕਾਇਤ   ਕੀਤੀ ਸੀ,  ਜਿਸ ਨੂੰ ਕਥਿਤ ਸਰਕਾਰੀ ਦਬਾਅ ਕਾਰਨ ਦੋ ਸਾਲ ਦਬਾਈ ਰੱਖਿਆ। ਫਿਰ ੳੁਸ ਨੇ 2013 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ, ਜਿੱਥੇ ਮਾਮਲਾ ਸੁਣਵਾਈ ਹੇਠ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਬੀ ਜਗੀਰ ਕੌਰ ਆਪਣੇ ਸਿਆਸੀ ਅਸਰ ਰਸੂਖ ਦੀ ਦੁਰਵਰਤੋਂ ਕਰਦੇ ਹੋਏ ਜਾਰਜ ਸ਼ੁਭ ਅਤੇ ਉਸ ਦੇ ਪਰਿਵਾਰ ਨੂੰ ਕੇਸ ਵਾਪਸ ਲੈਣ ਲਈ ਡਰਾ ਧਮਕਾ ਰਹੀ ਹੈ। ੳੁਨ੍ਹਾਂ ਦੋਸ਼ ਲਾਇਆ ਕਿ 25 ਸਤੰਬਰ ਨੂੰ ਕਪੂਰਥਲਾ ਦੇ ਐਸ.ਐਸ.ਪੀ. ਰਾਜਿੰਦਰ ਸਿੰਘ ਨੇ ਬੀਬੀ ਜਗੀਰ ਕੌਰ ਦਾ ਸਾਥ ਦਿੰਦੇ ਹੋਏ ਥਾਣਾ ਬੇਗੋਵਾਲ ਵਿੱਚ ਜਾਰਜ ਸ਼ੁਭ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ੳੁਸੇ ਰਾਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਹਾਈ ਕੋਰਟ ਦੇ ਡਰੋਂ ਉਸ ਨੂੰ ਸਾਰੀ ਰਾਤ ਭੁਲੱਥ, ਸੁਭਾਨਪੁਰ ਅਤੇ ਢਿਲਵਾਂ ਥਾਣਿਆਂ ਵਿੱਚ ਤਬਦੀਲ ਕੀਤਾ ਗਿਆ। ਉਸ ਉਤੇ ਕਥਿਤ ਤੌਰ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਹਾਈ ਕੋਰਟ ਵਿੱਚ ਹਲਫ਼ਨਾਮਾ ਦੇ ਕੇ ਬੀਬੀ ਜਗੀਰ ਕੌਰ ਖ਼ਿਲਾਫ਼ ਪਟੀਸ਼ਨ ਵਾਪਸ ਲਵੇ।  ਮਖਨਪਾਲ ਸਿੰਘ ਨੇ ਕਿਹਾ ਕਿ ਇਹ ਝੂਠਾ ਮਾਮਲਾ ਸਿਆਸੀ ਬਦਲਾਖੋਰੀ ਅਤੇ ਪੁਲੀਸ ਗੁੰਡਾਗਰਦੀ ਦੀ ਇੱਕ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਜਾਰਜ ਸ਼ੁਭ ਨੇ 15 ਸਤੰਬਰ ਨੂੰ ਆਈ.ਜੀ. ਜਲੰਧਰ ਰੇਂਜ ਨੂੰ ਦਰਖਾਸਤ ਦਿੱਤੀ ਸੀ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ ਅਤੇ ਆਈ.ਜੀ. ਨੇ ਉਸਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਸੀ।
ਸਾਬਕਾ ਵਿਧਾਇਕ ਸੁਖਪਾਲ ਸਿੰਘ  ਖਹਿਰਾ, ਜੋ ਇਸ ਸਮੇਂ ਕੈਨੇਡਾ ਹਨ, ਨੇ ਬਿਆਨ ਜਾਰੀ ਕੀਤਾ ਹੈ ਕਿ ਜੇਕਰ ਐਸ.ਐਸ.ਪੀ. ਕਪੂਰਥਲਾ ਵੱਲੋਂ ਜਾਰਜ ਸ਼ੁਭ ਅਤੇ ਉਸ ਦੇ ਪਰਿਵਾਰ ਨੂੰ ਨਿਆਂ ਨਹੀਂ ਦਿੱਤਾ ਗਿਆ ਤਾਂ ਉਹ ਵਿਦੇਸ਼ ਫੇਰੀ ੳੁਪਰੰਤ 15 ਅਕਤੂਬਰ ਨੂੰ ਐਸ.ਐਸ.ਪੀ. ਕਪੂਰਥਲਾ ਦੇ ਦਫਤਰ ਦੇ ਬਾਹਰ ਧਰਨਾ ਦੇਣਗੇ।

‘ਪਡ਼ਤਾਲ ਮਗਰੋਂ ਹੀ ਦਰਜ ਕੀਤਾ ਕੇਸ’

ਐਸਐਸਪੀ ਕਪੂਰਥਲਾ ਰਾਜਿੰਦਰ ਸਿੰਘ ਨੇ ਕਿਹਾ ਦਿ ਜਾਰਜ਼ ਸ਼ੁਭ ਖ਼ਿਲਾਫ਼ ਕੇਸ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਹੈ। ਉਸ ਦੇ ਕੇਸ ਵਿੱਚ ਕਾਨੂੰਨੀ ਸਲਾਹਕਾਰਾਂ ਦੀ ਰਾਇ ਲਈ ਗਈ ਸੀ ਅਤੇ ਉਨ੍ਹਾਂ ਦੇ ਹੁਕਮਾਂ ’ਤੇੇ ਹੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਉੱਪਰ ਲਾਏ ਗਏ ਦੋਸ਼ਾਂ ਨੂੰ ਨਿਰਆਧਾਰ  ਦੱਸਿਆ ਹੈ।

Facebook Comment
Project by : XtremeStudioz