Close
Menu

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ।

-- 20 March,2019

ਚੰਡੀਗੜ • 20 ਮਾਰਚ– ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੀਆਂ ਹੋਰ ਸੀਨੀਅਰ ਇਸਤਰੀ ਆਗੁਆਂ ਨੂੰ ਵੱਖ-ਵੱਖ ਅਹਦੁਆਂ ਤੇ ਨਿਯੁਕਤ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀਬੀ ਅਕਸ਼ਰਾ ਜੋਤੀ ਮਾਨ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰਾਂ ਬੀਬੀ ਨਵਦੀਪ ਕੌਰ ਸੰਧੁ ਨੂੰ ਜਥੇਬੰਦਕ ਸਕੱਤਰ, ਬੀਬੀ ਕੁਲਦੀਪ ਕੌਰ ਮੋਹਲਾਂ ਲੰਬੀ ਅਤੇ ਬੀਬੀ ਰੁਪਿੰਦਰ ਬਾਵਾ ਬਠਿੰਡਾ ਨੂੰ ਇਸਤਰੀ ਅਕਾਲੀ ਦਲ ਦਾ ਸਕੱਤਰ ਨਿਯੁਕਤ ਕੀਤਾ ਹੈ। 

Facebook Comment
Project by : XtremeStudioz