Close
Menu

ਬੀਰਦਵਿੰਦਰ ਵੱਲੋਂ ਹਲਕਾ ਘਨੌਰ ’ਚ ਸਿਆਸੀ ਸਰਗਰਮੀਆਂ ਸ਼ੁਰੂ

-- 24 September,2015

ਘਨੌਰ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਆਪਣੇ ਸਮਰਥਕਾਂ ਸਣੇ ਵਿਧਾਨ ਸਭਾ ਹਲਕਾ ਘਨੌਰ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਦੀ ਲਾਮਬਦੀ ਲਈ ਸੰਪਰਕ ਮੁਹਿੰਮ ਦਾ ਅਗਾਜ਼ ਕੀਤਾ। ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਦੋ ਵਾਰ ਵਿਧਾਇਕ, ਡੇਢ ਦਹਾਕੇ ਤੱਕ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਸੀਨੀਅਰ ਕਾਂਗਰਸ ਆਗੂ ਬੀਰ ਦਵਿੰਦਰ ਸਿੰਘ 2017 ਦੀ ਵਿਧਾਨ ਸਭਾ ਚੋਣ ਹਲਕਾ ਘਨੌਰ ਤੋਂ ਲੜਨ ਦੀ ਤਾਂਘ ਮਨ ਵਿੱਚ ਲੈ ਕੇ ਅੱਜ ਹਲਕਾ ਘਨੌਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਕਰਨ ਲਈ ਦਾਖਲ ਹੋਏ ਹਨ।
ਇਸ ਮੁਹਿੰਮ ਤਹਿਤ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਜਸਮੇਰ ਸਿੰਘ ਗਿੱਲ, ਅਮਰਜੀਤ ਸਿੰਘ ਬਹਾਦਰਗੜ੍ਹ, ਰਾਮ ਲਾਲ ਰਾਠੀਆਂ, ਸਾਬਕਾ ਸਰਪੰਚ ਨਰੇਸ਼ ਕੁਮਾਰ ਸੇਹਰੀ ਤੇ ਜਸਵਿੰਦਰ ਸਿੰਘ ਆਦਿ ਸਮਰਥਕਾਂ ਨਾਲ ਕਸਬਾ ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਣ ਉਪਰੰਤ ਪਿੰਡ ਸੀਲ ਤੋਂ ਹਲਕਾ ਘਨੌਰ ਵਿੱਚ ਕਾਫਲੇ ਦੇ ਰੂਪ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਮਹਿਰੂਮ ਜ਼ਸਜੀਤ ਸਿੰਘ ਰੰਧਾਵਾ ਦੇ ਦੇਹਾਂਤ ਤੋਂ ਬਾਅਦ ਹਲਕਾ ਘਨੌਰ ਦੇ ਕਾਂਗਰਸੀ ਵਰਕਰ ਖੁਦ ਨੂੰ ਆਗੂਹੀਣ ਮਹਿਸੂਸ ਕਰਕੇ ਮਾਯੂਸ ਹੋ ਗਏ ਸਨ। ਉਨ੍ਹਾਂ ਨੇ ਮੈਨੂੰ ਵਾਰ ਵਾਰ ਘਨੌਰ ਆਉਣ ਦਾ ਸੱਦਾ ਦਿੱਤਾ, ਜਿਸ ’ਤੇ ਮੈਂ ਪਾਰਟੀ ਆਗੂਆਂ ਤੇ ਵਰਕਰਾਂ ਦੇ ਸੱਦੇ ਅਨੁਸਾਰ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਹਿਮਤੀ ਨਾਲ ਅੱਜ ਤੋਂ ਘਨੌਰ ਵਿੱਚ ਸੰਪਰਕ ਮੁਹਿੰਮ ਸ਼ੁੂਰੁ ਕੀਤੀ ਹੈ। ਉਹ ਆਪਣੀ ਇਸ ਮੁਹਿੰਮ ਦੌਰਾਨ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਿਲ ਰਹੇ ਹਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਹਨ। ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਜਨ ਸੰਪਰਕ ਮੁਹਿੰਮ ਤਹਿਤ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਕੇ ਵਿਧਾਨ 2017 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ। ਅੱਜ ਦੀ ਘਨੌਰ ਫੇਰੀ ਦੌਰਾਨ ਕਸਬਾ ਘਨੌਰ, ਮਰਦਾਂਪੁਰ, ਸੀਲ ਸਮੇਤ ਹੋਰਨਾਂ ਥਾਵਾਂ ’ਤੇ ਪਾਰਟੀ ਦੇ ਵਰਕਰਾਂ ਡਾ. ਸੁਰਜੀਤ ਸਿਘ ਚਹਿਲ, ਗੁਰਜੰਟ ਸਿੰਘ, ਰਜਿੰਦਰ ਸਿੰਘ, ਸੁਰੇਸ਼ ਕੁਮਾਰ, ਪਾਲ ਸਿੰਘ, ਰਾਮ ਸਰੂਪ, ਭਗਵਾਨ ਸਿੰਘ ਜ਼ੀਰਕਪੁਰ ਆਦਿ ਵੱਲੋਂ  ੳੁਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

Facebook Comment
Project by : XtremeStudioz