Close
Menu

ਬੀਸੀ ਚੋਣਾਂ ਵਿੱਚ ਅਰਥਚਾਰਾ ਤੇ ਹੈਲਥ ਕੇਅਰ ਵਰਗੇ ਮੁੱਦੇ ਹਾਵੀ ਰਹਿਣ ਦੀ ਸੰਭਾਵਨ

-- 19 April,2017

ਵੈਨਕੂਵਰ,9 ਮਈ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਦੇ ਮੱਦੇਨਜ਼ਰ ਚੱਲ ਰਹੀ ਚੋਣ ਮੁਹਿੰਮ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂ ਹੈਲਥ ਕੇਅਰ ਤੇ ਅਰਥਚਾਰੇ ਵਰਗੇ ਮੁੱਦਿਆਂ ਉੱਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ।
ਐਨਡੀਪੀ ਆਗੂ ਜੌਹਨ ਹੌਰਗਨ ਕੱਲ੍ਹ ਲੋਅਰ ਮੇਨਲੈਂਡ ਵਿੱਚ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਅਜਿਹੇ ਲੋਕਾਂ ਦੀ ਮਦਦ ਲਈ ਟੀਮ ਅਧਾਰਤ ਅਰਜੈਂਟ ਕੇਅਰ ਸੈਂਟਰਜ਼ ਕਾਇਮ ਕਰੇਗੀ ਜਿਨ੍ਹਾਂ ਦੇ ਫੈਮਿਲੀ ਡਾਕਟਰ ਨਹੀਂ ਹੁੰਦੇ। ਲਿਬਰਲਾਂ ਨੇ 2010 ਤੇ 2013 ਦੀਆਂ ਚੋਣ ਮੁਹਿੰਮ ਵਿੱਚ ਇਹ ਵਾਅਦਾ ਕੀਤਾ ਸੀ ਕਿ ਜਿਸ ਕਿਸੇ ਵੀ ਬ੍ਰਿਟਿਸ਼ ਕੋਲੰਬੀਆ ਵਾਸੀ ਨੂੰ ਫੈਮਿਲੀ ਡਾਕਟਰ ਦੀ ਲੋੜ ਹੋਵੇਗੀ ਉਸ ਨੂੰ ਫੈਮਿਲੀ ਡਾਕਟਰ ਜ਼ਰੂਰ ਲੱਭ ਕੇ ਦਿੱਤਾ ਜਾਵੇਗਾ। ਪਰ ਦੋ ਸਾਲ ਪਹਿਲਾਂ ਸਰਕਾਰ ਨੇ ਇਹ ਸਵੀਕਾਰ ਕੀਤਾ ਕਿ ਉਹ ਇਸ ਸਬੰਧੀ ਆਪਣੇ ਟੀਚੇ ਪੂਰੇ ਨਹੀਂ ਕਰ ਸਕੇ।
ਹੌਰਗਨ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਨੇ ਅਜਿਹੇ ਮਰੀਜ਼ਾਂ ਨੂੰ ਨਿਰਾਸ਼ ਕੀਤਾ ਹੈ ਜਿਹੜੇ ਘੰਟਿਆਂ ਬੱਧੀ ਕਲੀਨਿਕਸ ਜਾਂ ਐਮਰਜੰਸੀ ਰੂਮਜ਼ ਵਿੱਚ ਆਪਣੇ ਇਲਾਜ ਦੀ ਉਡੀਕ ਕਰਦੇ ਰਹਿੰਦੇ ਹਨ। ਇਸੇ ਦੌਰਾਨ ਲਿਬਰਲ ਆਗੂ ਕ੍ਰਿਸਟੀ ਕਲਾਰਕ ਆਪਣੀ ਮੁਹਿੰਮ ਨੂੰ ਵੈਨਕੂਵਰ ਤੱਕ ਲੈ ਗਈ ਹੈ ਤੇ ਇਸ ਇਲਾਕੇ ਨੂੰ ਰਵਾਇਤੀ ਤੌਰ ਉੱਤੇ ਐਨਡੀਪੀ ਦਾ ਗੜ੍ਹ ਮੰਨਿਆ ਜਾਂਦਾ ਹੈ। ਪਰ ਕਲਾਰਕ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਇਸ ਇਲਾਕੇ ਦਾ ਆਰਥਿਕ ਰਿਕਾਰਡ ਬਹੁਤ ਵਧੀਆ ਹੈ।
ਬੀਤੀ ਰਾਤ ਨਨੇਮੋ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਲਾਰਕ ਨੇ ਆਪਣੇ ਸਮਰਥਕਾਂ ਨੂੰ ਆਖਿਆ ਕਿ ਇਨ੍ਹਾਂ ਚੋਣਾਂ ਵਿੱਚ ਵੋਟਰਾਂ ਕੋਲ ਸਪਸ਼ਟ ਚੋਣ ਕਰਨ ਦਾ ਮੌਕਾ ਹੋਵੇਗਾ ਕਿ ਉਹ ਐਨਡੀਪੀ ਨਾਲ ਪਿੱਛੇ ਜਾਣਾ ਚਾਹੁੰਦੇ ਹਨ ਜਾਂ ਲਿਬਰਲਾਂ ਨਾਲ ਤਰੱਕੀ ਦੇ ਰਾਹ ਉੱਤੇ ਅੱਗੇ ਵਧਣਾ ਚਾਹੁੰਦੇ ਹਨ।

Facebook Comment
Project by : XtremeStudioz