Close
Menu

ਬੀ. ਆਰ. ਆਈ. ਨਾਲ ਸਿਰਫ ਚੀਨ ਨੂੰ ਹੀ ਫਾਇਦਾ : ਅਮਰੀਕਾ

-- 30 July,2018

ਵਾਸ਼ਿੰਗਟਨ — ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਚੀਨ ਦੇ ਅਹਿਮ ਪ੍ਰਾਜੈਕਟ ‘ਬੇਲਟ ਐਂਡ ਰੋਡ ਪਹਿਲ’ (ਬੀ. ਆਰ. ਆਈ. ਈ.) ਨੂੰ ‘ਚੀਨ ‘ਚ ਬਣੀ, ਚੀਨ ਦੇ ਹਿੱਤ’ ਦੀ ਪਹਿਲ ਦੱਸਿਆ ਹੈ। ਇਸ ਅਧਿਕਾਰੀ ਨੇ ਚੀਨ ਤੋਂ ਦੂਜੇ ਦੇਸ਼ਾਂ ‘ਚ ਬੁਨਿਆਦੀ ਢਾਂਚਾ ਵਿਕਸਤ ਕਰਨ ਵਾਲੇ ਇਨ੍ਹਾਂ ਪ੍ਰਾਜੈਕਟਾਂ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਉੱਚ ਮਾਨਕਾਂ ਨੂੰ ਬਣਾਏ ਰੱਖਣ ਅਤੇ ਇਨ੍ਹਾਂ ਦੇ ਲਈ ਖੁਲ੍ਹਾ ਅਤੇ ਸੰਮਲਿਤ ਨਜ਼ਰੀਆ ਅਪਣਾਉਣ ਲਈ ਆਖਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਦੇ ਸੀਨੀਅਰ ਸਲਾਹਕਾਰ ਬ੍ਰਾਇਨ ਹੁਕ ਨੇ ਖੇਤਰ ਦੇ ਵਿਕਾਸ ‘ਚ ਚੀਨ ਦੇ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਆਖਿਆ ਕਿ ਅਮਰੀਕਾ ਬਸ ਇੰਨਾ ਚਾਹੁੰਦਾ ਹੈ ਕਿ ਚੀਨ ਇਸ ਕੰਮ ‘ਚ ਉੱਚ ਮਾਨਕਾਂ ਦਾ ਪਾਲਣ ਕਰੇ ਅਤੇ ਪਾਰਦਰਸ਼ਿਤਾ ਅਤੇ ਕਾਨੂੰਨ ਦੇ ਨਾਲ-ਨਾਲ ਵਿੱਤ ਪੋਸ਼ਣ ਦੀ ਸਿਹਤ ਵਿਵਸਥਾ ‘ਤੇ ਕਾਇਮ ਰਹੇ।
ਉਨ੍ਹਾਂ ਨੇ ਇਹ ਗੱਲ ਹਿੰਦ ਪ੍ਰਸ਼ਾਂਤ ਖੇਤਰ ਲਈ ਅਮਰੀਕਾ ਦੇ ਪ੍ਰਸਤਾਵਿਤ ਪਹਿਲ ਦੇ ਐਲਾਨ ਤੋਂ ਠੀਕ ਪਹਿਲਾਂ ਕੀਤੀ ਹੈ। ਵਿਦੇਸ਼ ਮੰਤਰੀ ਮਾਇਕ ਪੋਂਪੀਓ ਇਸ ਪਹਿਲ ਨੂੰ ਹਿੰਦ ਪ੍ਰਸ਼ਾਂਤ ਵਪਾਰਕ ਮੰਚ ਦੇ ਸੰਮੇਲਨ ‘ਚ ਐਲਾਨ ਕਰਨ ਵਾਲੇ ਹਨ। ਇਸ ਦਾ ਆਯੋਜਨ ਵਣਜ ਵਿਭਾਗ ਨੇ ਕੀਤਾ ਹੈ। ਹੁਕ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਇਹ ਪਹਿਲ ਚੀਨ ਦਾ ਮੁਕਾਬਲਾ ਕਰਨ ਲਈ ਹੈ ਤਾਂ ਉਨ੍ਹਾਂ ਆਖਿਆ ਕਿ ਮੈਂ ਇਹ ਨਹੀਂ ਕਹਾਂਗਾ ਕਿ ਇਹ ਇਕ ਖੇਤਰ ਇਕ ਰਾਹ (ਓ. ਬੀ. ਆਰ.) ਦਾ ਜਵਾਬ ਹੈ, ਨਾਲ ਹੀ ਉਨ੍ਹਾਂ ਆਖਿਆ ਕਿ ਇਹ ਖੇਤਰ ਅਤੇ ਮਾਰਗ (ਬੀ. ਆਰ. ਆਈ. ਈ.) ਇਸ ਸਮੇਂ ਤਾਂ ਚੀਨ ਦੇ ਕੰਮ ਕਰਨ ਦਾ ਆਪਣਾ ਤਰੀਕਾ ਹੈ। ਇਹ ਚੀਨ ‘ਚ ਬਣਿਆ ਅਤੇ ਚੀਨ ਦੇ ਹਿੱਤ ਦੀ ਪਹਿਲ ਹੀ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੱਤਾ ‘ਚ ਆਉਣ ਤੋਂ ਬਾਅਦ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਉਦੇਸ਼ ਦੱਖਣੀ-ਪੂਰਬੀ ਏਸ਼ੀਆ, ਮੱਧ ਏਸ਼ੀਆ, ਖਾੜੀ ਖੇਤਰ, ਅਫਰੀਕਾ ਅਤੇ ਯੂਰਪ ਨੂੰ ਜ਼ਮੀਨੀ ਅਤੇ ਸਮੁੰਦਰੀ ਰਾਹ ਨਾਲ ਜੋੜਣਾ ਹੈ।

Facebook Comment
Project by : XtremeStudioz