Close
Menu

ਬੀ-ਟਾਊਨ ‘ਕੁਈਨ’ ਨਾਲ ਸ਼ਾਹਰੁਖ ਨੇ ਕੰਮ ਕਰਨ ਤੋਂ ਕਦੇ ਨਹੀਂ ਕੀਤਾ ਇਨਕਾਰ

-- 27 February,2017
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਇਨ੍ਹੀ ਦਿਨੀਂ ਆਪਣੀ ਹਾਲੀਆ ‘ਚ ਰਿਲੀਜ਼ ਹੋਈ ਫਿਲਮ ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਚੁੱਕੀ ਹੈ। ਹਾਲ ਹੀ ‘ਚ ਖਬਰ ਆਈ ਸੀ ਕਿ ਬਾਲੀਵੁੱਡ ਕੁਈਨ ਦੇ ਬੇਬਾਕ ਸੁਭਾਅ ਦੀ ਵਜ੍ਹਾ ਕਾਰਨ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੇ ਉਨ੍ਹਾਂ ਦੇ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਹੁਣ ਸੁਪਰਸਟਾਰ ਸ਼ਾਹਰੁਖ ਖਾਨ ਨੇ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਇਨ੍ਹਾਂ ਦਾ ਖੰਡਨ ਕੀਤਾ ਹੈ। ਕਿੰਗ ਖਾਨ ਨੇ ਕੰਗਨਾ ਦੇ ਨਾਲ ਕੰਮ ਕਰਨ ਦੀ ਉਮੀਦ ਪ੍ਰਗਟਾਈ ਹੈ। ਇਸ ਮਾਮਲੇ ‘ਚ ਸਵਾਲ ਕੀਤੇ ਜਾਣ ‘ਤੇ ਕਿੰਗ ਖਾਨ ਨੇ ਮੀਡੀਆ ਨੂੰ ਕਿਹਾ ਕਿ ”ਤੁਸੀਂ ਆਨਲਾਈਨ ਜੋ ਵੀ ਪੜ੍ਹਦੇ ਹੋ, ਉਸ ‘ਤੇ ਵਿਸ਼ਵਾਸ ਨਾ ਕਰੋ।” ਹਾਲਾਂਕਿ ਅਜਿਹਾ ਵੀ ਨਹੀਂ ਕਿਹਾ ਕਿ ਉਹ ਕੰਗਨਾ ਦੇ ਨਾਲ ਕੰਮ ਕਰਨਗੇ ਪਰ ਫਿਲਹਾਲ ਬੇਤੁਕੀਆਂ ਅਫਵਾਹਾਂ ‘ਤੇ ਉਨ੍ਹਾਂ ਨੇ ਰੋਕ ਲਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ, ਹਾਲੀਆ ਮੁੰਬਈ ‘ਚ ਬੀਤੇ ਸ਼ਨੀਵਾਰ ਨੂੰ ਸ਼ਾਹਰੁਖ ਖਾਨ ਨੂੰ ਯਸ਼ ਚੋਪੜਾ ਮੈਮੋਰੀਅਲ ਐਵਾਰਡ ਨਾਲ ਸਮਾਨਿਤ ਕੀਤਾ ਗਿਆ। ਵੈਟਨਰ ਅਭਿਨੇਤਰੀ ਰੇਖਾ ਨੇ ਉਨ੍ਹਾਂ ਨੂੰ ਐਵਾਰਡ ਦੀ ਟ੍ਰਾਫੀ ਸੌਂਪੀ। ਇਸ ਮੌਕੇ ‘ਤੇ  ਉਨ੍ਹਾਂ ਨਾਲ ਯਸ਼ ਚੋਪੜਾ ਦੀ ਪਤਨੀ ਪਾਮੇਲਾ, ਫਿਲਮਮੇਕਰ ਬੋਨੀ ਕਪੂਰ, ਅਭਿਨੇਤਰੀ ਪਦਮਿਨੀ ਕੋਹਲਪੁਰੇ, ਸਿਆਸਤਦਾਨ ਸੁਬਾਰਾਮੀ ਰੈੱਡੀ ਅਤੇ ਡਾਇਰੈਕਟਰ ਸ਼ਸ਼ੀ ਰੰਜਨ ਵੀ ਸ਼ਾਮਲ ਹੋਏ ਸਨ।
Facebook Comment
Project by : XtremeStudioz