Close
Menu

ਬੀ. ਸੀ. ਐਨ. ਡੀ. ਪੀ. ਆਗੂ ਏਡਰੀਅਨ ਡਿਕਸ ਵੱਲੋਂ ਅਸਤੀਫਾ

-- 20 September,2013

dix

ਵੈਨਕੂਵਰ 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਵਿੱਚ ਸੂਬਾਈ ਚੋਣਾਂ ਵਿੱਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਵੀ ਬੀ. ਸੀ. ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਬੈਠੇ ਏਡਰੀਅਨ ਡਿਕਸ ਨੂੰ ਆਖਰਕਾਰ ਪਾਰਟੀ ਦੇ ਨਵੇਂ ਆਗੂ ਦੀ ਚੋਣ ਲਈ ਰਾਹ ਪੱਧਰਾ ਕਰਨਾ ਹੀ ਪਿਆ ਹੈ । ਮਈ ਮਹੀਨੇ ਹੋਈਆਂ ਸੂਬਾਈ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆ ਡਿਕਸ ਨੇ  ਵੈਨਕੂਵਰ ਵਿੱਚ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ 2011 ਵਿੱਚ ਪਾਰਟੀ ਲੀਡਰ ਕੈਰਲ ਜ਼ੇਮਜ਼ ਨੂੰ ਹਰਾ ਕੇ ਆਗੂ ਦੀ ਦੌੜ ਜਿੱਤੀ ਸੀ । ਹੁਣ ਏਡਰੀਅਨ ਦੇ ਲ਼ਾਂਭੇ ਹੋ ਜਾਣ ਨਾਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਲਈ ਅਗਲੇ ਸਾਲ ਵੋਟਾਂ ਪੈਣਗੀਆਂ ।

Facebook Comment
Project by : XtremeStudioz