Close
Menu

ਬੀ. ਸੀ. ਚੋਣਾਂ: ਫਸਣਗੇ ਕੁੰਢੀਆਂ ਦੇ ਸਿੰਙ, ਜਦੋਂ ਇਹ ਪੰਜਾਬੀ ਉਮੀਦਵਾਰ ਹੋਣਗੇ ਆਹਮਣੇ-ਸਾਹਮਣੇ

-- 11 April,2017
ਵੈਨਕੂਵਰ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 9 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਸੂਬੇ ਦੇ 87 ਮੈਂਬਰੀ ਹਾਊਸ ਵਿਚ ਵਰਤਮਾਨ ‘ਚ ਸੱਤਾਧਾਰੀ ਲਿਬਰਲ ਪਾਰਟੀ ਦੇ 48, ਐਨਡੀਪੀ (ਨਿਊ ਡੈਮੋਕ੍ਰੇਟਿਕ ਪਾਰਟੀ) ਦੇ 35, ਗਰੀਨ ਪਾਰਟੀ ਅਤੇ ਆਜ਼ਾਦ ਧੜੇ ਦਾ ਇੱਕ-ਇੱਕ ਵਿਧਾਇਕ ਹੈ। ਇੱਥੇ ਵੱਡੀ ਗਿਣਤੀ ਵਿਚ ਪੰਜਾਬੀ ਚੋਣ ਮੈਦਾਨ ਵਿਚ ਹਨ ਅਤੇ ਕਈ ਸੀਟਾਂ ਤਾਂ ਅਜਿਹੀਆਂ ਵੀ ਹਨ, ਜਿੱਥੇ ਪੰਜਾਬੀ ਦਾ ਮੁਕਾਬਲਾ ਪੰਜਾਬੀ ਨਾਲ ਹੈ। ਅਜਿਹੇ ਵਿਚ ਕਿਹਾ ਜਾ ਸਕਦਾ ਹੈ ਕਿ ਇੱਥੇ ਕੁੰਢੀਆਂ ਦੇ ਸਿੰਙ ਫਸਣਗੇ ਅਤੇ ਕੋਈ ਬੜੇਵੇਂ ਖਾਣਾ ਜਾਂ ਖਾਣੀ ਹੀ ਨਿਤਰੂੰਗੀ। ਝਾਤ ਮਾਰਦੇ ਹਾਂ, ਉਨ੍ਹਾਂ ਸੀਟਾਂ ‘ਤੇ ਜਿਹੜੀਆਂ ਪੰਜਾਬੀਆਂ ਦੀਆਂ ਖਾਸ ਰੁੱਚੀ ਵਾਲੀਆਂ ਹਨ ਅਤੇ ਜਿੱਥੇ ਭੱਖਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ—
—ਸਰੀ ਨਿਊਟਨ ਤੋਂ 3 ਪੰਜਾਬੀ ਆਹਮਣੇ-ਸਾਹਮਣੇ ਹਨ। ਲਿਬਰਲ ਪਾਰਟੀ ਗੁਰਮਿੰਦਰ ਸਿੰਘ ਪਰਹਾਰ ਜਦੋਂ ਕਿ ਐੱਨ. ਡੀ. ਪੀ. ਹੈਰੀ ਬੈਂਸ ‘ਤੇ ਦਾਅ ਲਗਾਇਆ ਹੈ। ਇਸੇ ਸੀਟ ਤੋਂ ਆਜ਼ਾਦ ਉਮੀਦਵਾਰ ਬਲਪ੍ਰੀਤ ਸਿੰਘ ਬਲ ਵੀ ਚੋਣ ਮੈਦਾਨ ਵਿਚ ਹੈ।
—ਰਿਚਮੰਡ ਕੁਈਨਬਰੋ ਸੀਟ ਤੋਂ ਲਿਬਰਲ ਪਾਰਟੀ ਤੋਂ ਜੱਸ ਜੌਹਲ ਤੇ ਐੱਨ. ਡੀ. ਪੀ. ਤੋਂ ਅਮਨ ਸਿੰਘ ਆਹਮੋ-ਸਾਹਮਣੇ ਹਨ।
— ਸਰੀ ਗ੍ਰੀਨ ਟਿੰਬਰਸ ਤੋਂ ਐੱਨ. ਡੀ. ਪੀ. ਦੀ ਰਚਨਾ ਸਿੰਘ ਅਤੇ ਗ੍ਰੀਨ ਪਾਰਟੀ ਤੋਂ ਸਾਇਰਾ ਔਜਲਾ ਇਕ-ਦੂਜੀ ਨੂੰ ਸਖਤ ਮੁਕਾਬਲਾ ਦੇਣਗੀਆਂ।
 
ਬੀਸੀ ਸੂਬੇ ‘ਚ ਪਿਛਲੀਆਂ ਚੋਣਾਂ13 ਮਈ 2013 ਨੂੰ ਹੋਈਆਂ ਸਨ। ਡੇਢ ਸਾਲ ਪਹਿਲਾਂ ਹੋਈਆਂ ਸੰਸਦੀ ਚੋਣਾਂ ਦੌਰਾਨ ਪੰਜਾਬੀ ਉਮੀਦਵਾਰਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਸੱਤਾਧਾਰੀ ਲਿਬਰਲ ਪਾਰਟੀ ਨੇ ਇਸ ਵਾਰ ਕਾਫ਼ੀ ਹਲਕਿਆਂ ‘ਚ ਪੰਜਾਬੀ ਉਮੀਦਵਾਰ ਉਤਾਰੇ ਹਨ। ਇਸ ਵਾਰ ਦੋਹਾਂ ਪਾਰਟੀਆਂ ਨੇ ਪੰਜਾਬੀਆਂ ਨੂੰ ਉਨ੍ਹਾਂ ਦੇ ਗੜ੍ਹ ਸਰੀ ਤੋਂ ਹੀ ਨਹੀ, ਸਗੋਂ ਹੋਰ ਕਈ ਹਲਕਿਆਂ ਤੋਂ ਵੀ ਚੋਣ ਮੈਦਾਨ ‘ਚ ਉਤਾਰਿਆ ਹੈ। ਉਸ ਸਮੇਂ ਪੰਜਾਬੀ ਮੂਲ ਦੇ ਚਿਹਰੇ, ਹੈਰੀ ਬੈਂਸ (ਸਰੀ ਨਿਊਟਨ), ਰਾਜ ਚੌਹਾਨ (ਬਰਨਬੇ ਐਡਮੰਡਸ) ਅਤੇ ਅਮਰੀਕ ਵਿਰਕ (ਸਰੀ ਟਾਈਨਹੈਡ) ਤੋਂ ਜਿੱਤ ਦਰਜ ਕਰ ਚੁੱਕੇ ਹਨ, ਜੋ ਇਸ ਵਾਰ ਵੀ ਚੋਣ ਮੈਦਾਨ ‘ਚ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿੰਦੇ ਦਿਖਾਈ ਦੇਣਗੇ। ਇਨ੍ਹਾਂ ਤੋਂ ਇਲਾਵਾ ਹਲਕਾ ਸਰੀ ਫਲੀਟਵੁੱਡ ਤੋਂ ਪੀਟਰ ਫਾਸਬੈਂਡਰ ਦਾ ਮੁਕਾਬਲਾ ਜਗਰੂਪ ਬਰਾੜ ਕਰਨਗੇ। ਸਰੀ ਗਿਲਫਰਡ ਤੋਂ ਅਮਰੀਕ ਵਿਰਕ ਅਤੇ ਗੈਰੀ ਬੈੱਗ ਦਰਮਿਆਨ ਵੀ ਫਸਵੀ ਟੱਕਰ ਦੇ ਆਸਾਰ ਹਨ। ਸਰੀ ਵਾਹਲੀ ਤੋਂ ਸਰਗੀ ਚੀਮਾ ਤੇ ਬਰੂਸ ਰੌਬਰਟਸਨ ਦਰਮਿਆਨ ਮੁਕਾਬਲਾ ਹੋਵੇਗਾ। ਡੈਲਟਾ ਉੱਤਰੀ ਤੋਂ ਐਨਡੀਪੀ ਦੇ ਰਵੀ ਕਾਹਲੋਂ ਵੀ ਲੰਮੇ ਅਰਸੇ ਤੋਂ ਸਰਗਰਮ ਹਨ। ਐਬਟਸਫੋਰਡ ਪੱਛਮੀ ਤੋਂ ਮੌਜੂਦਾ ਵਿੱਤ ਮੰਤਰੀ ਮਾਈਕ ਡੀ ਜੌਂਗ ਦਾ ਮੁਕਾਬਲਾ ਪਰੀਤ ਰਾਏ ਕਰਨਗੇ। ਬਰਨਬੀ ਤੋਂ ਐਨਡੀਪੀ ਦੇ ਰਾਜ ਚੌਹਾਨ ਫਿਰ ਤੋਂ ਵਿਧਾਨ ਸਭਾ ‘ਚ ਜਾਣ ਦੀ ਤਿਆਰੀ ਵਿਚ ਹਨ। ਐਨ. ਡੀ. ਪੀ. ਨੇ ਫਰੇਜ਼ਰ ਨਿਕੋਲਾ ਤੋਂ ਹੈਰੀ ਲਾਲੀ ਅਤੇ ਉੱਚੇ ਪਹਾੜੀ ਖੇਤਰ ਦੇ ਹਲਕੇ ਪ੍ਰਿੰਸ ਜੌਰਜ ਤੋਂ ਬੌਬੀ ਦੀਪਕ ਤੇ ਪੈਂਟਿਕਟਨ ਤੋਂ ਤਾਰਕ ਸਈਦ ਨੂੰ ਮੈਦਾਨ ‘ਚ ਉਤਾਰਿਆ ਹੈ।
Facebook Comment
Project by : XtremeStudioz