Close
Menu

ਬੀ. ਸੀ. ‘ਚ ਫੈਲਿਆ ਏਵੀਅਨ ਫਲੂ

-- 04 December,2014

ਬ੍ਰਿਟਿਸ਼ ਕੋਲੰਬੀਆ— ਏਵੀਅਨ ਫਲੂ ਦੇ ਫੈਲਣ ਤੋਂ ਬਾਅਦ ਮੰਗਲਵਾਰ ਨੂੰ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਪੁਸ਼ਟੀ ਕੀਤੇ ਜਾਣ ਮਗਰੋਂ ਬ੍ਰਿਟਿਸ਼ ਕੋਲੰਬੀਆ ਦੇ ਦੋ ਪੋਲਟਰੀ ਫ਼ਾਰਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬੀ. ਸੀ. ਦੇ ਚੀਫ਼ ਵੈਟਨਰੀ ਅਫ਼ਸਰ ਜੇਨ ਪ੍ਰਿਚਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਬੌਰਡਸਫ਼ੋਰਡ ਵਿਖੇ ਇਕ ਟਰਕੀ ਫ਼ਾਰਮ ਵਿਚ ਅੱਧੇ ਤੋਂ ਵੱਧ ਚੂਜ਼ੇ ਹੁਣ ਤੱਕ ਇਸ ਫਲੂ ਕਾਰਨ ਮਾਰੇ ਜਾ ਚੁੱਕੇ ਹਨ। ਇਸ ਤੋਂ ਲਗਭਗ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਚਿਲੀਵੈਕ ਵਿਖੇ ਇਕ ਹੋਰ ਫ਼ਾਰਮ ਵਿਚ ਵੀ ਕੁਲ 7000 ਵਿਚੋਂ 1000 ਚੂਜ਼ੇ ਹੁਣ ਤੱਕ ਮਰ ਚੁੱਕੇ ਹਨ।
ਪ੍ਰਿਚਰਡ ਨੇ ਮੀਡੀਆ ਨੂੰ ਦੱਸਿਆ ਕਿ ਬਾਕੀ ਦੇ ਬਚੇ ਹੋਏ ਚੂਜ਼ਿਆਂ ਨੂੰ ਵੀ ਕਾਰਬਨ ਡਾਈਆਕਸਾਈਡ ਦੀ ਸਹਾਇਤਾ ਨਾਲ ਮਾਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਦਬਾ ਦਿੱਤਾ ਜਾਵੇਗਾ ਤਾਂ ਜੋ ਇਹ ਬੀਮਾਰੀ ਹੋਰ ਅੱਗੇ ਨਾ ਫੈਲ ਸਕੇ। ਸੀ. ਐਫ਼. ਆਈ. ਏ. ਵੱਲੋਂ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਇਹਨਾਂ ਚੂਜ਼ਿਆਂ ਨੂੰ ਖਤਮ ਕਰਨ ਤੋਂ ਬਾਅਦ ਫਾਰਮਾਂ, ਬੈਰਨਾਂ, ਔਜ਼ਾਰਾਂ, ਗੱਡੀਆਂ ਨੂੰ ਚੰਗੀ ਤਰ੍ਹਾਂ ਇਨਫੈਕਸ਼ਨ ਮੁਕਤ ਕੀਤਾ ਜਾਵੇ। ਕੈਨੇਡਾ ਦੇ ਚੀਫ ਵੈਟਨਰੀ ਅਫਸਰ ਹਰਪ੍ਰੀਤ ਕੋਚਰ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਾਇਰਸ ਐਚ. 5 ਸ਼ਕਤੀ ਦਾ ਸੀ ਪਰ ਹਾਲੇ ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਇਹ ਵਾਇਰਸ ਦੀ ਕਿਹੜੀ ਕਿਸਮ ਹੈ।

Facebook Comment
Project by : XtremeStudioz