Close
Menu

ਬੀ. ਸੀ. ਦੀ ਚਰਚ ‘ਚ ਸ਼ਰਨਾਰਥੀਆਂ ਨੇ ਮਨਾਈ ਆਰਥੋਡਾਕਸ ਕ੍ਰਿਸਮਸ

-- 09 January,2017
ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ( ਬੀ. ਸੀ.) ਵਿਖੇ ਸਥਿਤ ਆਰਮੇਨੀਆਈ ਚਰਚ ਵਿਚ ਸੀਰੀਆਈ ਸ਼ਰਨਾਰਥੀਆਂ ਨੇ ਯਹੂਦੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਆਰਥੋਡਾਕਸ ਕ੍ਰਿਸਮਸ ਮਨਾਈ। ਇਨ੍ਹਾਂ ਸ਼ਰਨਾਰਥੀਆਂ ਨੇ ਕਿਹਾ ਕਿ ਸੀਰੀਆ ਦੇ ਅਲੈਪੋ ਸ਼ਹਿਰ ਤੋਂ ਬਚ ਕੇ ਆਉਣ ਦੀਆਂ ਯਾਦਾਂ ਅਜੇ ਵੀ ਉਨ੍ਹਾਂ ਦੇ ਦਿਮਾਗ ਵਿਚ ਤਾਜ਼ਾ ਹਨ ਪਰ ਉਹ ਕੈਨੇਡਾ ਵਿਚ ਆ ਕੇ ਇੱਥੋਂ ਦੀਆਂ ਕਦਰਾਂ-ਕੀਮਤਾਂ ਵਿਚ ਢਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸੀਰੀਆਈ ਸ਼ਰਨਾਰਥੀਆਂ ਨੇ ਕਿਹਾ ਕਿ ਉਹ ਕੈਨੇਡਾ ਵਿਚ ਸੁਰੱਖਿਅਤ ਹਨ ਅਤੇ ਇਹ ਉਨ੍ਹਾਂ ਦੀ ਨਵੀਂ ਜ਼ਿੰਦਗੀ ਹੈ।
ਇਹ ਚਰਚ ਹੁਣ ਤੱਕ 35 ਸੀਰੀਆਈ ਪਰਿਵਾਰਾਂ ਨੂੰ ਸ਼ਰਨ ਦੇ ਚੁੱਕੀ ਹੈ। ਚਰਚ ਦੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਲਈ ਇੱਥੇ ਆ ਕੇ ਦੁਬਾਰਾ ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰਨਾ ਇਕ ਬੇਹੱਦ ਔਖਾ ਕੰਮ ਹੈ। ਇਸ ਦੇਸ਼ ਦਾ ਸੱਭਿਆਚਾਰ, ਭਾਸ਼ਾ, ਸਿੱਖਿਆ ਸਿਸਟਮ ਸਭ ਕੁਝ ਵੱਖਰਾ ਹੈ। ਚਰਚ ਅਜਿਹੇ ਹੋਰ 20 ਲੋਕਾਂ ਨੂੰ ਸਪਾਂਸਰ ਕਰਨ ‘ਤੇ ਵਿਚਾਰ ਕਰ ਰਹੀ ਹੈ।
Facebook Comment
Project by : XtremeStudioz