Close
Menu

ਬੀ. ਸੀ. ਦੇ ਇੱਕੋ ਘਰ ‘ਚੋਂ ਮਿਲੀਆਂ 4 ਲਾਸ਼ਾਂ ਨੇ ਹਲੂਣ ਕੇ ਰੱਖ ਦਿੱਤੇ ਸੀ ਲੋਕ, ਮੌਤਾਂ ਦਾ ਕਾਰਨ ਆਇਆ ਸਾਹਮਣੇ

-- 28 March,2017
ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀ ਵੀਨੇਬਲਸ ਵੈਲੀ ਵਿਖੇ ਸ਼ੁੱਕਰਵਾਰ ਨੂੰ ਇਕ ਹੀ ਘਰ ‘ਚੋਂ ਚਾਰ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਸੀ। ਮ੍ਰਿਤਕਾਂ ਦੀ ਪਛਾਣ ਹਨਾਰਵੇ ਵੋਲਾਈਨ, ਮੇਲਿਸਾ ਪੇਨਰ ਅਤੇ ਉਨ੍ਹਾਂ ਦੇ ਦੋ ਬੇਟਿਆਂ ਦੇ ਰੂਪ ਵਿਚ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਮੌਤਾਂ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਕਰਕੇ ਹੋਈਆਂ ਹਨ। ਘਰ ਦੇ ਗਰਮ ਪਾਣੀ ਵਾਲੀ ਹੀਟਰ ਦੇ ਖਰਾਬ ਹੋਣ ਕਰਕੇ ਘਰ ਵਿਚ ਗੈਸ ਫੈਲ ਗਈ, ਜਿਸ ਕਰਕੇ ਇੱਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਲੂਣ ਕੇ ਰੱਖ ਦਿੱਤਾ ਹੈ। ਪਰਿਵਾਰ ਦੀ ਧੀ ਅਡੀਰੇਨੇ, ਉਸ ਦਾ ਪਤੀ ਅਤੇ ਉਸ ਦੇ ਬੱਚੇ ਇਸ ਹਾਦਸੇ ਵਿਚ ਜ਼ਿੰਦਾ ਬਚ ਗਏ, ਜੋ ਸ਼ਾਇਦ ਹਾਦਸੇ ਦੇ ਸਮੇਂ ਘਰ ਵਿਚ ਮੌਜੂਦ ਨਹੀਂ ਸਨ। ਅਡੀਰੇਨੇ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਕਿਸ ਚੀਜ਼ ਨੇ ਉਸ ਦਾ ਘਰ ਬਰਬਾਦ ਕਰ ਦਿੱਤਾ ਤਾਂ ਜੋ ਲੋਕ ਅੱਗੇ ਤੋਂ ਸਾਵਧਾਨੀ ਵਰਤ ਸਕਣ।
 
ਇੱਥੇ ਦੱਸ ਦੇਈਏ ਕਿ ਆਏ ਦਿਨ ਕੈਨੇਡਾ ਵਿਚ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿੰਦੇ ਹਨ। ਕਦੇ ਘਰ ਵਿਚ ਗੈਸ ਚੜ੍ਹਨ ਅਤੇ ਕਦੇ ਇਸ ਗੈਸ ਕਾਰਨ ਅੱਗ ਲੱਗਣ ਦੀ ਘਟਨਾ ਵਿਚ ਪੂਰਾ ਦਾ ਪੂਰਾ ਪਰਿਵਾਰ ਮੌਤ ਦੇ ਮੂੰਹ ਵਿਚ ਪਹੁੰਚ ਜਾਂਦਾ ਹੈ।
Facebook Comment
Project by : XtremeStudioz