Close
Menu

‘ਬੀ. ਸੀ. ਸੀ. ਆਈ. ਨੇ ਜਾਸੂਸੀ ਨਹੀਂ, ਹੈਕਿੰਗ ਰੋਕਣ ਦੀ ਕੀਤੀ ਸੀ ਕੋਸ਼ਿਸ਼’

-- 13 May,2015

ਨਵੀਂ¸ਬੀ. ਸੀ. ਸੀ. ਆਈ. ਸਨੂਪਗੇਟ ਮਾਮਲੇ ਵਿਚ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਕਦੇ ਜਾਸੂਸੀ ਨਹੀਂ ਕੀਤੀ, ਸਗੋਂ ਹੈਕਿੰਗ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ। ਬੀ. ਸੀ. ਸੀ. ਸਕੱਤਰ ਅਨੁਰਾਗ ਠਾਕੁਰ ਨੇ ਸ਼ਿਵਲਾਲ ਯਾਦਵ ਤੇ ਸੰਜੇ ਪਟੇਲ ਤੋਂ ਜਵਾਬ ਮੰਗਿਆ ਸੀ ਕਿ ਐੱਨ. ਸ਼੍ਰੀਨਿਵਾਸਨ ਨੇ ਕਿਸ ਲਈ ਲੰਡਨ ਸਥਿਤ ਜਾਸੂਸੀ ਏਜੰਸੀ ਨੂੰ ਨਿਯੁਕਤ ਕੀਤਾ ਸੀ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਸਾਡੇ ਸਹਿਯੋਗੀ ਨੂੰ ਦੱਸਿਆ, ”ਇਹ (ਲੰਡਨ ਸਥਿਤ ਜਾਸੂਸੀ ਏਜੰਸੀ ਦੀ ਨਿਯੁਕਤੀ) ਜਾਸੂਸੀ ਲਈ ਨਹੀਂ ਸੀ, ਸਗੋਂ ਬੀ. ਸੀ. ਸੀ. ਈ. ਨੂੰ ਈਮੇਲ ਨੂੰ ਹੈਕਿੰਗ ਤੋਂ ਬਚਾਉਣ ਲਈ ਅਜਿਹਾ ਕੀਤਾ ਗਿਆ ਸੀ। ਇੰਗਲਿਸ਼ ਕ੍ਰਿਕਟ ਬੋਰਡ ਦੀ ਸਲਾਹ ‘ਤੇ ਅਜਿਹਾ ਕੀਤਾ ਗਿਆ ਸੀ।”
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗੈਰ-ਮਾਨਤਾ ਪ੍ਰਾਪਤ ਕ੍ਰਿਕਟ ਐਸੋਸੀਏਸ਼ਨ ਆਫ ਬਿਹਾਰ ਦੇ ਸਕੱਤਰ ਆਦਿੱਤਿਆ ਵਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਿਲਖ ਕੇ ਉਨ੍ਹਾਂ ਤੋਂ ਇਸ ਗੱਲ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਗਠਨ ਕਰਨ ਦੀ ਬੇਨਤੀ ਕੀਤੀ ਸੀ ਕਿ ਕੀ ਬੀ. ਸੀ. ਸੀ. ਆਈ. ਦਾ ਸਾਬਕਾ ਚੋਟੀ ਅਧਿਕਾਰੀ ਕਥਿਤ ਤੌਰ ‘ਤੇ ਬੋਰਡ ਅਧਿਕਾਰੀਆਂ ਦੇ ਫੋਨ ਟੈਪ ਕਰਦੇ ਸਨ।
ਪ੍ਰਧਾਨ ਮੰਤਰੀ ਨੂੰ ਸੰਬੋਧਨ ਪੱਤਰ ਵਿਚ ਵਰਮਾ ਨੇ ਉਸ ਨੂੰ ਦੋਸ਼ ਦੇ ਬਾਰੇ ਵਿਚ ਲਿਖਿਆ ਹੈ, ਜਿਸ ਮੁਤਾਬਕ ਬੀ. ਸੀ. ਸੀ. ਆਈ. ਦੇ ਸਾਬਕਾ ਸਕੱਤਰ ਸੰਜੇ ਪਟੇਲ ਨੇ ਲੰਡਨ ਸਥਿਤ ਨਿੱਜੀ ਫਰਮ ਨੂੰ ਮਾਰਚ 2015 ਵਿਚ ਹੋਣ ਵਾਲੀ ਸਾਲਾਨਾ ਆਮ ਸਭਾ ਤੋਂ ਪਹਿਲਾਂ ਬੋਰਡ ਦੇ ਸੀਨੀਅਰ ਮੈਂਬਰਾਂ ਦੇ ਫੋਨ ਟੈਪ  ਤੇ ਉਨ੍ਹਾਂ ਦੀਆਂ ਈ-ਮੇਲ ਹੈਕ ਕਰਨ ਲਈ 14 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।

Facebook Comment
Project by : XtremeStudioz