Close
Menu

ਬੀ. ਸੀ. ਸੀ. ਆਈ. ਨੇ ਪੁਣੇ ਵਾਰੀਅਰਸ ਨੂੰ ਆਈ. ਪੀ. ਐੱਲ. ਚੋਂ ਬਾਹਰ ਕੀਤਾ

-- 26 October,2013

ਚੇਨਈ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਹਾਰਾ ਪਰਿਵਾਰ ਦੇ ਮਾਲਕਾਨਾ ਹੱਕ ਵਾਲੀ ਪੁਣੇ ਵਾਰੀਅਰਸ ਨੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ‘ਚੋਂ ਬਾਹਰ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੋਰਡ ਦੀ ਵਰਕਿੰਗ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ‘ਚ ਇਹ ਫੈਸਲਾ ਕੀਤਾ ਗਿਆ ਹੈ। ਸਹਾਰਾ ਪਰਿਵਾਰ ਨੇ 2010 ‘ਚ ਪੁਣੇ ਫ੍ਰੈਂਚਾਈਜ਼ੀ ਨੂੰ 1702 ਕਰੋੜ ਰੁਪਏ ‘ਚ ਖਰੀਦਿਆ ਸੀ ਅਤੇ ਉਸ ਨੂੰ 10 ਸਾਲ ਦੀ ਸਮਾਂ ਮਿਆਦ ਵਿਚ ਫ੍ਰੈਂਚਾਈਜ਼ੀ ਫੀਸ ਦਾ ਭੁਗਤਾਨ ਕਰਨਾ ਸੀ। ਆਈ. ਪੀ. ਐੱਲ. ਦੇ ਸੰਚਾਲਨ ਪਰਿਸ਼ਦ ਦੇ ਸਾਰੇ ਮੈਂਬਰਾਂ ਨੂੰ ਇਸ ਬੈਠਕ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਸੀ।

Facebook Comment
Project by : XtremeStudioz