Close
Menu

ਬੀ. ਸੀ. ਸੀ. ਆਈ. ਨੇ ਮੋਦੀ ਨੂੰ ਕੀਤਾ ਕਲੀਨ ਬੋਲਡ

-- 26 September,2013

Lalit-Modi-001ਚੇਨਈ ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਨੇ ਅੱਜ ਇੱਥੇ ਹੋਈ ਆਪਣੀ ਵਿਸ਼ੇਸ਼ ਆਮ ਬੈਠਕ ‘ਚ ਆਈ. ਪੀ. ਐੱਲ. ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ‘ਤੇ ਵਿੱਤੀ ਬੇਨਿਯਮੀਆਂ ਦੇ ਮੱਦੇਨਜ਼ਰ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਬੁੱਧਵਾਰ ਨੂੰ ਇੱਥੇ ਬੈਠਕ ਵਿਚ ਅਨੁਸ਼ਾਸਨਾਤਮਕ ਕਮੇਟੀ ਦੀ ਰਿਪੋਰਟ ‘ਤੇ ਚਰਚਾ ਕੀਤੀ ਅਤੇ ਉਸ ਦੇ ਮਗਰੋਂ ਮੋਦੀ ‘ਤੇ ਉਮਰ ਭਰ ਦੀ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ। ਹਾਲਾਂਕਿ ਮੋਦੀ ਇਸ ਫੈਸਲੇ ਵਿਰੁੱਧ ਅਦਾਲਤ ਵਿਚ ਅਪੀਲ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬੀ. ਸੀ. ਸੀ. ਆਈ. ਨੂੰ ਵਿਸ਼ੇਸ਼ ਬੈਠਕ ਦੀ ਆਗਿਆ ਦੇ ਦਿੱਤੀ ਸੀ ਜਿਸ ਦੇ ਮਗਰੋਂ ਬੋਰਡ ਨੇ ਇਹ ਫੈਸਲਾ ਲਿਆ। ਇਸ ਪਾਬੰਦੀ ਦੇ ਨਾਲ ਹੀ ਮੋਦੀ ਭਵਿੱਖ ਵਿਚ ਹੁਣ ਬੋਰਡ ‘ਚ ਕਿਸੇ ਵੀ ਅਹੁਦੇ ‘ਤੇ ਕਾਬਜ਼ ਨਹੀਂ ਹੋ ਸਕਣਗੇ। ਬੀ. ਸੀ. ਸੀ. ਆਈ. ਦੀ ਅਨੁਸ਼ਾਸਨਿਕ ਕਮੇਟੀ ਨੇ ਮੋਦੀ ਨੂੰ 8 ਵੱਖ -ਵੱਖ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ‘ਚ ਵਿੱਤੀ ਬੇਨਿਯਮੀਆਂ ਵਰਤਣ, ਪ੍ਰਸ਼ਾਸਨਿਕ ਮਾਮਲਿਆਂ ‘ਚ ਬੇਨਿਯਮੀਆਂ ਵਰਤਣ ਅਤੇ ਫਰੈਂਚਾਈਜੀਆਂ ਅਤੇ ਮੀਡੀਆ ਅਧਿਕਾਰਾਂ ਨੂੰ ਵੇਚਣ ‘ਚ ਗੜਬੜੀ ਸੰਬੰਧੀ ਦੋਸ਼ ਸ਼ਾਮਲ ਹਨ। ਮੋਦੀ ਨੂੰ ਬਾਹਰ ਕੱਢਣ ਲਈ ਬੀ. ਸੀ. ਸੀ. ਆਈ. ਨੂੰ 2 ਤਿਹਾਈ ਵੋਟਾਂ ਦੀ ਲੋੜ ਸੀ ਅਤੇ ਹੋਰਨਾਂ ਨੂੰ ਇਸ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਬੋਰਡ ਦੇ ਪ੍ਰਧਾਨ ਐੱਨ. ਸ਼੍ਰੀਨਿਵਾਸਨ ਦੇ ਕੱਟੜ ਵਿਰੋਧੀ ਮੋਦੀ ਨੇ ਹਾਲ ਹੀ ‘ਚ ਕਿਹਾ ਸੀ ਕਿ ਸ਼੍ਰੀਨਿਵਾਸਨ ਦੇ ਕਾਰਜਕਾਲ ‘ਚ ਵਾਧਾ ਵਿਸ਼ਵ ਕ੍ਰਿਕਟ ਨੂੰ ਨੁਕਸਾਨ ਪਹੁੰਚਾਏਗਾ।  ਆਈ. ਪੀ. ਐੱਲ. 6 ‘ਚ ਦਾਮਾਦ ਗੁਰੂਨਾਥ ਮੇਯਪਨ ਦੇ ਸੱਟੇਬਾਜ਼ੀ ‘ਚ ਫਸਣ ਕਾਰਨ ਬੋਰਡ ਦੀਆਂ ਸਰਗਰਮੀਆਂ ਤੋਂ ਦੂਰ ਚੱਲ ਰਹੇ ਸ਼੍ਰੀਨਿਵਾਸਨ ਦਾ ਇਸ ਮਹੀਨੇ ਹੀ ਕਾਰਜਕਾਲ ਖਤਮ ਹੋ ਰਿਹਾ ਹੈ ਅਤੇ ਉਹ ਪ੍ਰਧਾਨ ਦੇ ਅÎਹੁਦੇ ‘ਤੇ ਬਣੇ ਰਹਿਣ ਲਈ ਮੁੜ ਚੋਣ ਲੜਨ ਦੀ ਤਿਆਰੀ ਵਿਚ ਹਨ।

Facebook Comment
Project by : XtremeStudioz