Close
Menu

ਬੁਆਏਫ੍ਰੈਂਡ ਨਿਕ ਜੋਨਸ ਨਾਲ ਐਲਬਮ ‘ਚ ਨਜ਼ਰ ਆ ਸਕਦੀ ਹੈ ਪ੍ਰਿਯੰਕਾ ਚੋਪੜਾ

-- 02 August,2018

ਨਵੀਂ ਦਿੱਲੀ — ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੂੰ ਲੈ ਕੇ ਪ੍ਰਤੀਦਿਨ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆ ਰਹੀ ਹੈ। ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਉਸ ਨੂੰ ਜਾਣ ਕੇ ਤਾਂ ਉਨ੍ਹਾਂ ਦੇ ਫੈਨਜ਼ ਜ਼ਰੂਰ ਖੁਸ਼ ਹੋਣਗੇ। ਨਿਕ ਹਾਲੀਵੁੱਡ ਸਿੰਗਰ ਹੈ ਤੇ ਪ੍ਰਿਯੰਕਾ ਵੀ ਆਪਣੀ ਐਲਬਮ ਲੈ ਕੇ ਆ ਚੁੱਕੀ ਹੈ, ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ ਸੀ। ਅੱਜ ਜਿਹੜੀ ਖਬਰ ਆਈ ਹੈ, ਉਹ ਇਹ ਹੈ ਕਿ ਪ੍ਰਿਯੰਕਾ ਤੇ ਨਿਕ ਛੇਤੀ ਹੀ ਇਕ ਵੀਡੀਓ ‘ਚ ਇਕੱਠੇ ਨਜ਼ਰ ਆ ਸਕਦੇ ਹਨ। ਇੰਨਾ ਹੀ ਨਹੀਂ, ਨਿਕ ਤੋਂ ਇਲਾਵਾ ਪ੍ਰਿਯੰਕਾ ਵੀ ਇਸ ‘ਚ ਆਪਣੀ ਆਵਾਜ਼ ਦੇ ਸਕਦੀ ਹੈ।
ਦੱਸ ਦੇਈਏ ਕਿ ਕੁਝ ਦਿਨਾਂ ਤੋਂ ਪ੍ਰਿਯੰਕਾ ਚੋਪੜਾ, ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਅਤੇ ਮੰਗਣੀ ਦੀਆਂ ਖਬਰਾਂ ਨੂੰ ਲੈ ਕੇ ਲਾਈਮਲਾਈਟ ‘ਚ ਛਾਈ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਨੇ ਆਪਣੇ ਜਨਮਦਿਨ ‘ਤੇ ਨਿਕ ਨਾਲ ਮੰਗਣੀ ਕਰਵਾ ਲਈ ਹੈ ਅਤੇ 16 ਸਤੰਬਰ ਨੂੰ (ਨਿਕ ਦੇ ਜਨਮਦਿਨ ਵਾਲੇ ਦਿਨ) ਇਹ ਦੋਵੇਂ ਵਿਆਹ ਕਰਵਾ ਸਕਦੇ ਹਨ।

Facebook Comment
Project by : XtremeStudioz