Close
Menu

ਬੇਅਰਡ ਨੇ ਪੂਰਿਆ ਇਜ਼ਰਾਈਲ ‘ਚ ਗੈਰ ਡਿਪਲੋਮੈਟਿਕ ਸਫੀਰ ਨਿਯੁਕਤ ਕਰਨ ਦੇ ਫੈਸਲੇ ਦਾ ਪੱਖ

-- 10 January,2014

Canada's Foreign Minister Baird speaks in the House of Commons on Parliament Hill in Ottawaਓਟਵਾ,10 ਜਨਵਰੀ (ਦੇਸ ਪ੍ਰਦੇਸ ਟਾਈਮਜ਼)-  ਇਜ਼ਰਾਈਲ ਵੱਲੋਂ ਫਲਸਤੀਨੀ ਖੇਤਰ ਵਿੱਚ ਨਵੀਆਂ ਉਸਾਰੀਆਂ ਕਰਨ ਦੇ ਕੀਤੇ ਗਏ ਤਾਜ਼ਾ ਫੈਸਲੇ ਤੋਂ ਖੁਦ ਨੂੰ ਦੂਰ ਰੱਖਦਿਆਂ ਵਿਦੇਸ਼ ਮੰਤਰੀ ਜੌਹਨ ਬੇਅਰਡ ਨੇ ਇਸ ਬਾਰੇ ਕਿਸੇ ਤਰ੍ਹਾਂ ਦੀ ਟੀਕਾ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਇਸੇ ਦੌਰਾਨ ਬੇਅਰਡ ਵੱਲੋਂ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਦੌਰੇ ਤੋਂ ਪਹਿਲਾਂ ਇਜ਼ਰਾਈਲ ਵਿੱਚ ਕੈਨੇਡਾ ਦੀ ਨਵੀਂ ਸਫੀਰ ਦੀ ਨਿਯੁਕਤੀ ਦਾ ਐਲਾਨ ਕੀਤਾ। ਟੋਰਾਂਟੋ ਤੋਂ ਵਕੀਲ ਵਿਵੀਅਨ ਬਰਕੋਵਿਸੀ ਵੱਲੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰੀਫ ਵਿੱਚ ਕਸੀਦੇ ਪੜ੍ਹੇ ਜਾ ਚੁੱਕੇ ਹਨ ਤੇ ਫਲਸਤੀਨੀ ਲੀਡਰਸਿ਼ਪ ਤੇ ਹਮਸ ਦੀ ਉਹ ਆਲੋਚਕ ਹੈ। ਬਰਕੋਵਿਸੀ ਨੂੰ ਵਿਦੇਸ਼ੀ ਸੇਵਾਵਾਂ ਦੇ ਰੈਂਕ ਤੋਂ ਬਾਹਰ ਜਾ ਕੇ ਨਿਯੁਕਤ ਕਰਨ ਦੇ ਆਪਣੇ ਫੈਸਲੇ ਦਾ ਬੇਅਰਡ ਵੱਲੋਂ ਪੂਰਾ ਬਚਾਅ ਕੀਤਾ ਗਿਆ। ਬਰਕੋਵਿਸੀ ਮੱਧ ਪੂਰਬ ਬਾਰੇ ਇਜ਼ਰਾਈਲ ਦੇ ਹੱਕ ਵਿੱਚ ਫਰੀਲਾਂਸ ਕਾਲਮ ਵੀ ਲਿਖਦੀ ਰਹੀ ਹੈ। ਬੇਅਰਡ ਨੇ ਆਖਿਆ ਕਿ ਇਸ ਵਿੱਚ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕੈਨੇਡਾ ਇਜ਼ਰਾਈਲ ਦਾ ਸਮਰਥਕ ਹੈ। ਪਹਿਲਾਂ ਵੀ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਵੱਲੋਂ ਗੈਰ ਡਿਪਲੋਮੈਟਿਕ ਸਫੀਰ ਇਜ਼ਰਾਈਲ ਵਿੱਚ ਨਿਯੁਕਤ ਕੀਤੇ ਜਾਂਦੇ ਰਹੇ ਹਨ।

Facebook Comment
Project by : XtremeStudioz