Close
Menu

ਬੇਟਿਆਂ ਨੂੰ ਅਜਿਹੀ ਸਿੱਖਿਆ ਦਿਓ ਕਿ ਉਹ ਔਰਤਾਂ ਦੀ ਇੱਜ਼ਤ ਕਰਨਾ ਸਿੱਖਣ : ਸ਼ਾਹਰੁਖ

-- 09 January,2017
ਮੁੰਬਈ— ਨਵੇਂ ਸਾਲ ਦੇ ਮੌਕੇ ‘ਤੇ ਬੈਂਗਲੁਰੂ ‘ਚ ਛੇੜਛਾੜ ਦੀ ਘਟਨਾ ਨੂੰ ਲੈ ਕੇ ਪੈਦਾ ਹੋਏ ਗੁੱਸੇ ਦਰਮਿਆਨ ਸੁਪਰਸਟਾਰ ਸ਼ਾਹਰੁਖ ਖਾਨ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਮਾਤਾ-ਪਿਤਾ ਨੂੰ ਆਪਣੇ ਬੇਟਿਆਂ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਔਰਤਾਂ ਦੀ ਇੱਜ਼ਤ ਕਰਨਾ ਸਿੱਖਣ। ਸ਼ਾਹਰੁਖ ਨੇ ਕਿਹਾ, ”ਹੋਰ ਸੈਲੀਬ੍ਰਿਟੀ ਕਲਾਕਾਰਾਂ ਨੇ ਇਸ ‘ਤੇ ਜੋ ਕੁਝ ਵੀ ਕਿਹਾ ਹੈ, ਮੇਰੀ ਭਾਵਨਾ ਵੀ ਬਿਲਕੁਲ ਉਹੋ ਜਿਹੀ ਹੀ ਹੈ। ਮੇਰਾ ਮੰਨਣਾ ਹੈ ਕਿ ਇਹ ਬਿਲਕੁਲ ਗਲਤ ਹੈ। ਸਾਨੂੰ ਸਾਰੇ ਮਾਪਿਆਂ ਨੂੰ ਆਪਣੇ ਬੇਟਿਆਂ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਛੋਟੀ ਉਮਰ ਤੋਂ ਹੀ ਔਰਤਾਂ ਦੀ ਇੱਜ਼ਤ ਕਰਨਾ ਸਿੱਖਣ।” ਮਹਿਲਾ ਸਸ਼ਕਤੀਕਰਨ ਦੇ ਮੁੱਦਿਆਂ ‘ਤੇ ਸ਼ਾਹਰੁਖ ਨੇ ਕਿਹਾ ਕਿ ਔਰਤਾਂ ਨਾਲ ਬਹੁਤ ਹੀ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ, ਭਾਵੇਂ ਉਹ ਪ੍ਰੋਫੈਸ਼ਨਲ ਹੋਣ ਜਾਂ ਆਮ ਹਾਊਸਵਾਈਫ।
ਉਨ੍ਹਾਂ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਹ ਸਵੀਕਾਰ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਉਹ (ਔਰਤਾਂ) ਇਸ ਧਰਤੀ ‘ਤੇ ਸਭ ਤੋਂ ਵੱਧ ਸਨਮਾਨਿਤ ਸ਼ਖਸ ਹਨ।”
Facebook Comment
Project by : XtremeStudioz