Close
Menu

ਬੇਟੀ ਦਾ ਕੈਰੀਅਰ ਹੈਂਡਲ ਨਹੀਂ ਕਰਨਾ ਚਾਹੁੰਦਾ : ਸ਼ਕਤੀ ਕਪੂਰ

-- 01 February,2017
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਨੇ ਉਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ, ”ਮੈਂ ਸ਼ਰਧਾ ਕਪੂਰ ਦੀ ਪਬਲਿਸਿਟੀ ਏਂਜੰਸੀ ਅਤੇ ਮੈਨੇਜਰ ਨੂੰ ਹਟਾ ਕੇ ਆਪਣੇ ਹੱਥ ‘ਚ ਕੰਮ ਲੈ ਲਿਆ ਹੈ। ਸ਼ਕਤੀ ਨੇ ਕਿਹਾ, ”ਇਹ ਖਬਰਾਂ ਬੇਬੁਨਿਆਦ ਹੈ। ਮੈਨੂੰ ਨਹੀਂ ਪਤਾ ਇਹ ਕਿੱਥੋ ਆਈਆ। ਅਸੀਂ ਸ਼ਰਧਾ ਕਪੂਰ ਦੀ ਟੀਮ ‘ਚ ਕਿਸੇ ਵੀ ਵਿਅਕਤੀ ਨੂੰ ਰਿਪਲੇਸ ਨਹੀਂ ਕਰ ਰਹੇ ਹਾਂ। ਮੈਨੇਜਰ ਅਤੇ ਏਂਜੰਸੀ ਵਧੀਆ ਕੰਮ ਕਰ ਰਹੀ ਹੈ। ਮੈਂ ਹੀ ਸ਼ਰਧਾ ਨੂੰ ਅਨਿਰਬਾਨ ਬਲਾ ਨਾਲ ਮਿਲਵਾਇਆ ਸੀ। ਮੈਂ ਉਸ ਦੇ ਕੰਮ ਤੋਂ ਖੁਸ਼ ਹਾਂ।”
ਜ਼ਿਕਰਯੋਗ ਹੈ ਕਿ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ ‘ਹਸੀਨਾ’ ‘ਚ ਰੁਝੀ ਹੋਈ ਹੈ। ਇਸ ਲਈ ਇਨ੍ਹਾਂ ਖਬਰਾਂ ‘ਤੇ ਉਸ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸ਼ਕਤੀ ਨੇ ਅੱਗੇ ਸਪੱਸ਼ਟ ਕੀਤਾ ਹੈ ਕਿ ਬੇਟੀ ਦੇ ਕੈਰੀਅਰ ਨੂੰ ਹੈਂਡਲ ਕਰਨ ‘ਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਨੂੰ ਆਪਣੇ ਦੋਵੇਂ ਬੱਚਿਆਂ ‘ਤੇ ਮਾਣ ਹੈ। ਅਤੇ ਉਹ ਜੋ ਵੀ ਕਰ ਰਹੇ ਹਨ ਚੰਗਾ ਹੀ ਕਰ ਰਹੇ ਹਨ। ਮੈਂ ਆਪਣੇ ਬੱਚਿਆਂ ਨੂੰ ਸਲਾਹ ਦੇ ਸਕਦਾ ਹਾਂ, ਉਨ੍ਹਾਂ ਦਾ ਕੈਰੀਅਰ ਹੈਂਡਲ ਨਹੀਂ ਕਰ ਸਕਦਾ
Facebook Comment
Project by : XtremeStudioz