Close
Menu

ਬੇਟੀ ਦੀ ਨੱਕ ਦੀ ਸਰਜਰੀ ਕਰਾਉਣ ਲਈ ਸੰਜੇ ਦੱਤ ਨੂੰ 30 ਦਿਨ ਦੀ ਮਿਲੀ ਪੈਰੋਲ

-- 27 August,2015

ਮੁੰਬਈ, ਬਾਲੀਵੁੱਡ ਅਦਾਕਾਰ ਸੰਜੇ ਦੱਤ ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣਗੇ। ਇਸ ਵਾਰ ਉਨ੍ਹਾਂ ਨੂੰ 30 ਦਿਨ ਦੀ ਪੈਰੋਲ ਮਿਲੀ ਹੈ। ਗੌਰਤਲਬ ਹੈ ਕਿ ਸੰਜੇ ਦੱਤ ਇਸ ਸਮੇਂ ਪੁਣੇ ਦੀ ਯਾਰਵਾੜਾ ਜੇਲ੍ਹ ‘ਚ ਸਜਾ ਕੱਟ ਰਹੇ ਹਨ। ਜਾਣਕਾਰੀ ਅਨੁਸਾਰ ਸੰਜੇ ਦੱਤ ਨੂੰ ਇਹ ਪੈਰੋਲ ਬੇਟੀ ਦੀ ਨੱਕ ਦੀ ਸਰਜਰੀ ਕਰਾਉਣ ਲਈ ਮਿਲੀ ਹੈ। ਉਨ੍ਹਾਂ ਨੂੰ ਮੁੰਬਈ ਬੰਬ ਧਮਾਕੇ ਮਾਮਲੇ ‘ਚ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ ਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪੰਜ ਸਾਲ ਦੀ ਸਜਾ ਸੁਣਾਈ , ਜਿਸ ‘ਚ ਉਹ 18 ਮਹੀਨੇ ਦੀ ਸਜਾ ਪਹਿਲਾ ਹੀ ਕੱਟ ਚੁੱਕੇ ਹਨ।

Facebook Comment
Project by : XtremeStudioz