Close
Menu

ਬੇਨਗਾਜੀ ਹਮਲੇ ਦਾ ਸਭ ਤੋਂ ਜ਼ਿਆਦਾ ਅਫਸੋਸ- ਹਿਲੇਰੀ ਕਲਿੰਟਨ

-- 28 January,2014

hilਵਾਸ਼ਿੰਗਟਨ,28 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਸਾਲ 2016 ‘ਚ ਰਾਸ਼ਟਰਪਤੀ ਅਹੁਦੇ ਦੇ ਚੋਣ ‘ਚ ਉਮੀਦਵਾਰੀ ਦੀ ਤਿਆਰੀ ਕਰ ਰਹੀ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਮੇਂ ‘ਚ ਉਨ੍ਹਾਂ ਨੂੰ ‘ਸਭ ਤੋਂ ਜ਼ਿਆਦਾ ਅਫਸੋਸ’ ਸਾਲ 2012 ‘ਚ ਲੀਬੀਆ ‘ਚ ਅਮਰੀਕੀ ਦੂਤ ਘਰ ‘ਤੇ ਹਮਲੇ ਦਾ ਹੈ। ਇਸ ਹਮਲੇ ‘ਚ ਅਮਰੀਕੀ ਦੂਤ ਘਰ ਸਮੇਤ 4 ਅਮਰੀਕੀ ਮਾਰੇ ਗਏ ਸਨ। ਨਿਊ ਓਰਲੀਏਂਸ ‘ਚ ਨੈਸ਼ਨਲ ਆਟੋ ਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਸਾਹਮਣੇ ਸੰਬੋਧਨ ਦਿੰਦੇ ਹੋਏ ਕਲਿੰਟਨ ਨੇ ਕਿਹਾ ਕਿ ਮੈਨੂੰ ਬੇਨਗਾਜ਼ੀ ‘ਚ ਹੋਈ ਘਟਨਾ ਦਾ ਸਭ ਤੋਂ ਜ਼ਿਆਦਾ ਅਫਸੋਸ ਹੈ। ਵਿਦੇਸ਼ ਮੰਤਰੀ ਦੇ ਰੂਪ ‘ਚ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ, ਇਹ ਉਨ੍ਹਾਂ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਈ ਖ਼ਤਰਨਾਕ ਥਾਂਵਾਂਹ ਨ ਜਿੱਥੇ ਅਸੀਂ ਆਪਣੀ ਫੌਜ ਨਹੀਂ ਬਲਕਿ ਨਾਗਰਿਕਾਂ ਨੂੰ ਭੇਜਦੇ ਹਾਂ। ਉਹ ਉੱਥੇ ਜਾਂਦੇ ਹਨ, ਉਨ੍ਹਾਂ ਕੋਲ ਭਾਸ਼ਾ ਦਾ ਗਿਆਨ ਹੁੰਦਾ ਹੈ। ਉਹ ਉਸ ਇਲਾਕੇ ਦੀਆਂ ਚੀਜ਼ਾਂ ਨੂੰ ਸਮਝਦੇ ਹਨ ਕਿ ਆਖਿਰ ਹੋ ਕੀ ਰਿਹਾ ਹੈ ਪਰ ਉਹ ਅਸੁਰੱਖਿਅਤ ਹਨ।
2012 ‘ਚ ਬੇਨਗਾਜ਼ੀ ‘ਚ ਅਮਰੀਕੀ ਦੂਤ ਘਰ ‘ਤੇ ਹੋਏ ਅੱਤਵਾਦੀ ਹਮਲੇ ‘ਚ ਲੀਬੀਆ ‘ਚ ਅਮਰੀਕੀ ਦੂਤ ਘਰ ਕ੍ਰਿਸ ਸਟੀਵੰਸ ਸਮੇਤ 4 ਅਮਰੀਕੀ ਨਾਗਰਿਕ ਮਾਰੇ ਗਏ ਸਨ। ਇਹ ਹਮਲਾ 2012 ਦੇ ਚੋਣਾਂ ‘ਚ ਰਾਜਨੀਤੀਕ ਲਿਹਾਜ਼ ਨਾਲ ਇਕ ਮੁੱਖ ਮੁੱਦਾ ਬਣ ਕੇ ਉਭਰਿਆ ਸੀ। ਰਿਪਬਲਿਕਨ ਮੈਂਬਰਾਂ ਦਾ ਦਾਅਵਾ ਸੀ ਕਿ ਰਾਸ਼ਟਰਪਤੀ ਓਬਾਮਾ ਨੇ ਆਪਣੇ ਦੂਜੇ ਕਾਰਜਕਾਲ ਦੇ ਪ੍ਰਚਾਰ ਦੇ ਅੱਗੇ ਇਸ ਦੇ ਮਹੱਤਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਕਲਿੰਟਨ 2016 ‘ਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੇ ਚੋਣਾਂ ‘ਚ ਉਤਰਦੀ ਹੈ ਤਾਂ ਰਿਪਬਲਿਕਨ ਇਸ ਨੂੰ ਇਕ ਮੁੱਦਾ ਬਣਾ ਸਕਦੇ ਹਨ। ਕਲਿੰਟਨ ਨੇ ਅਜੇ ਤੱਕ ਸਪਸ਼ਟ ਨਹੀਂ ਕੀਤਾ ਹੈ ਕਿ ਉਹ 2016 ਦੇ ਰਾਸ਼ਟਰਪਤੀ ਚੋਣਾਂ ‘ਚ ਉਤਰੇਗੀ ਜਾਂ ਨਹੀਂ।

Facebook Comment
Project by : XtremeStudioz