Close
Menu

ਬੇਲਆਉਟ ਪੈਕੇਜ : ਯੂਨਾਨ ਵਿਚ ਜਨਮਤ ਸੰਗ੍ਰਹਿ ਉੱਤੇ ਵੋਟਿੰਗ ਜਾਰੀ

-- 05 July,2015

ਏਥੇਨਜ਼, 5 ਜੁਲਾਈ – ਯੂਨਾਨ ਆਪਣੇ ਕਰਜ਼ ਸੰਕਟ ਤੋਂ ਉੱਭਰੇਗਾ ਜਾਂ ਨਹੀਂ ਇਸ ਦਾ ਫੈਸਲਾ ਅੱਜ ਦੇ ਜਨਮਤ ਸੰਗ੍ਰਹਿ ਉੱਤੇ ਟਿਕਿਆ ਹੈ । ਜਨਮਤ ਸੰਗ੍ਰਹਿ ਉੱਤੇ ਅੱਜ ਵੋਟਿੰਗ ਹੋ ਰਹੀ ਹੈ । ਯੂਨਾਨ ਜੇਕਰ ਜਨਮਤ ਸੰਗ੍ਰਹਿ ਦੇ ਪੱਖ ਵਿਚ ਵੋਟਿੰਗ ਕਰਦਾ ਹੈ ਤਾਂ ਉਸ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ ਵਲੋਂ ਬੇਲਆਉਟ ਪੈਕੇਜ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ ਜਦੋਂ ਕਿ ਜਨਮਤ ਸੰਗ੍ਰਹਿ ਦੇ ਖਿਲਾਫ ਵੋਟਿੰਗ ਹੋਣ ਉੱਤੇ ਉਸ ਨੂੰ ਯੂਰਪੀ ਸੰਘ ਤੋਂ ਵੱਖ ਹੋਣਾ ਪੈ ਸਕਦਾ ਹੈ । ਯੂਨਾਨ ਵਿਚ ਸਵੇਰੇ 7 ਵਜੇ ਜਨਮਤ ਸੰਗ੍ਰਹਿ ਸ਼ੁਰੂ ਹੋ ਚੁੱਕਿਆ ਹੈ , ਜੋ ਕਿ ਸ਼ਾਮ ਨੂੰ ਸੱਤ ਵਜੇ ਤੱਕ ਚੱਲੇਗਾ ।

Facebook Comment
Project by : XtremeStudioz